ਤਾਜਾ ਖਬਰਾਂ
ਲੁਧਿਆਣਾ- ਲੁਧਿਆਣਾ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਹਾਦਸੇ 'ਚ ਡਰਾਈਵਰ ਅਤੇ 4 ਬੱਚੇ ਜ਼ਖਮੀ ਹੋ ਗਏ। ਟਰੈਵਲਰ ਨੂੰ ਸੜਕ ਦੇ ਵਿਚਕਾਰ ਪਲਟਦਾ ਦੇਖ ਕੇ ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਦੇ ਟਾਇਰ ਵੀ ਫਟ ਗਏ।
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਤੋਂ ਕੁਝ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਉਦੋਂ ਅਚਾਨਕ ਡਰਾਈਵਰ ਕਾਰ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਟੈਂਪੂ ਟਰੈਵਲਰ ਡਿਵਾਈਡਰ ਨਾਲ ਟਕਰਾ ਗਈ। ਤੇਜ਼ ਰਫਤਾਰ ਕਾਰਨ ਟਰੈਵਲਰ ਸੜਕ 'ਤੇ ਪਲਟ ਗਈ।ਹਾਦਸੇ ਵਿੱਚ ਡਰਾਈਵਰ ਜਤਿੰਦਰ ਜ਼ਖ਼ਮੀ ਹੋ ਗਿਆ। ਜਦਕਿ 4 ਬੱਚੇ ਜ਼ਖਮੀ ਹਨ, ਜਿਨ੍ਹਾਂ ਦੇ ਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕਰੀਬ 11.30 ਵਜੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੀ ਪਹੁੰਚ ਗਏ। ਉਹ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਮਿਲੇ। ਫਿਲਹਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
Get all latest content delivered to your email a few times a month.