IMG-LOGO
ਹੋਮ ਪੰਜਾਬ: War on Drug# ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ...

War on Drug# ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ - ਨਿਲਾਂਬਰੀ ਜਗਦਲੇ ਆਈ.ਪੀ.ਐਸ.

Admin User - Apr 05, 2025 08:22 PM
IMG

 ਲੁਧਿਆਣਾ, 05 ਅਪ੍ਰੈਲ - ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਿਆਂ ਦਾ ਸੇਵਨ ਅਤੇ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਆਰੰਭੀ ਗਈ ਮੁਹਿੰਮ ਤਹਿਤ ਕੀਤੀ ਕਾਰਗੁਜ਼ਾਰੀ ਬਾਰੇ ਅੱਜ ਨਿਲਾਂਬਰੀ ਜਗਦਲੇ ਆਈ.ਪੀ.ਐਸ, ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨੇ ਸਮੇਤ ਡਾ. ਅੰਕੁਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ. ਲੁਧਿਆਣਾ (ਦਿਹਾਤੀ), ਡਾ. ਮਹਿਤਾਬ ਸਿੰਘ ਆਈ.ਪੀ.ਐਸ., ਐਸ.ਐਸ.ਪੀ., ਸ਼ਹੀਦ ਭਗਤ ਸਿੰਘ ਨਗਰ ਅਤੇ ਡਾ. ਜੋਤੀ ਯਾਦਵ ਆਈ.ਪੀ.ਐਸ. ਐਸ.ਐਸ.ਪੀ. ਖੰਨਾ ਦੇ ਰੇਂਜ ਦਫਤਰ, ਲੁਧਿਆਣਾ ਵਿਖੇ ਪ੍ਰੈਸ ਮਿਲਣੀ ਕੀਤੀ ਗਈ। 

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲੁਧਿਆਣਾ ਰੇਂਜ ਅਧੀਨ ਆਂਉਦੇ ਤਿੰਨ ਜ਼ਿਲ੍ਹਿਆਂ ਲੁਧਿਆਣਾ (ਦਿਹਾਤੀ), ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਸ਼ਿਆਂ ਦਾ ਸੇਵਨ ਅਤੇ ਸਮੱਗਲਿੰਗ ਕਰਨ ਵਾਲਿਆਂ ਦੇ ਖਿਲਾਫ ਆਰੰਭੀ ਗਈ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਵਿੱਚ ਪੰਜਾਬ ਪੁਲਿਸ ਦੇ ਪੰਜਾਬ ਹੋਮਗਾਰਡ ਅਤੇ ਸਿਪਾਹੀ ਤੋਂ ਲੈ ਕੇ ਡੀ.ਜੀ.ਪੀ. ਰੈਂਕ ਤੱਕ ਸਾਰੇ ਪੁਲਿਸ ਅਫਸਰ ਹਿੱਸਾ ਲੈ ਰਹੇ ਹਨ। 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਚਲਾਈ ਮੁਹਿੰਮ ਦੀ ਹਰ ਪਾਸੋਂ ਸ਼ਲਾਘਾ ਹੋ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ 'ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਅਗਸਤ, 2024 ਵਿੱਚ ਜਾਰੀ ਕੀਤਾ ਗਿਆ ਸੀ ਜਿਸਦੇ ਤਹਿਤ ਕੋਈ ਵੀ ਵਿਅਕਤੀ ਵਟਸਐਪ ਰਾਂਹੀ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਦੀ ਸੂਚਨਾ ਦੇ ਸਕਦਾ ਹੈ,  ਸੂਚਨਾ ਦੇਣ ਵਾਲਿਆਂ ਦਾ ਨਾਮ, ਪਤਾ ਗੁਪਤ ਰੱਖਿਆ ਜਾਵੇਗਾ। ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ਾ ਦਾ ਸੇਵਨ ਅਤੇ ਸਮੱਗਲਿੰਗ ਕਰਨ ਵਾਲਿਆਂ ਦੇ ਖਿਲ਼ਾਫ ਕਾਰਵਾਈ ਕਰਕੇ ਉਹਨਾਂ ਨੂੰ ਜ਼ੇਲ੍ਹਾਂ ਵਿੱਚ ਬੰਦ ਕਰਵਾਇਆ ਗਿਆ ਹੈ। 


ਆਮ ਪਬਲਿਕ ਨੂੰ ਨਸ਼ਿਆਂ ਦੇ ਭੈੜੇ ਨਤੀਜਿਆਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ ਚਲਾਈ ਗਈ 'ਪ੍ਰੋਜੈਕਟ ਸੰਪਰਕ' ਮੁਹਿੰਮ ਤਹਿਤ ਆਮ ਪਬਲਿਕ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-2 ਪੇਸ਼ੇ ਨਾਲ ਸਬੰਧਿਤ ਵਿਅਕਤੀਆਂ ਅਤੇ ਟਰੱਕ/ਟੈਕਸੀ ਡਰਾਈਵਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। 'ਪ੍ਰੋਜੈਕਟ ਸੰਪਰਕ' ਤਹਿਤ ਕੀਤੀਆਂ ਗਈਆਂ ਮੀਟਿੰਗਾਂ ਦਾ ਆਮ ਪਬਲਿਕ ਵਿੱਚ ਬਹੁਤ ਚੰਗਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਦੀ ਇਸ ਪਹਿਲਕਦਮੀ ਤੋਂ ਹਰੇਕ ਫਿਰਕੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੋਜੂਦਾ ਸਥਿਤੀ ਇਹ ਹੈ ਕਿ ਨਸ਼ਿਆਂ ਦਾ ਸੇਵਨ ਅਤੇ ਸਮੱਗਲਿੰਗ ਕਰਨ ਵਾਲਿਆਂ ਦੀ ਸੂਚਨਾ ਆਮ ਪਬਲਿਕ ਵੱਲੋਂ ਨਿਡਰ/ਬੇਫਿਕਰ ਹੋਕੇ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਕੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ, ਜਿਸਦੇ ਤਹਿਤ ਪਬਲਿਕ ਦਾ ਪੁਲਿਸ ਪ੍ਰਤੀ ਵਿਸ਼ਵਾਸ਼ ਵਧਿਆ ਹੈ। ਇਸ ਕੜੀ ਤਹਿਤ ਕਾਫੀ ਨਾਮੀ ਸਮੱਗਲਰ ਜ਼ੇਲਾਂ੍ਹ ਵਿੱਚ ਬੰਦ ਹਨ।


ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲ਼ਾਫ ਚਲਾਈ ਗਈ ਮੁਹਿੰੰਮ ਤਹਿਤ ਅਤੇ ਸੰਪਰਕ ਮੀਟਿੰਗਾਂ ਅਤੇ ਖੇਡ ਟੂਰਨਾਮੈਂਟ/ਸਪੋਰਟਸ ਈਵੈਂਟਸ ਤੋਂ ਪ੍ਰਭਾਵਿਤ ਹੋ ਕੇ ਕਈ ਨੋਜਵਾਨਾਂ ਵੱਲੋਂ ਸਵੈ-ਇੱਛਾ ਨਾਲ ਨਸ਼ਾ ਛੱਡਣ ਦਾ ਪ੍ਰਣ ਕੀਤਾ, ਜਿਸ 'ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਅਤੇ ਸਿੱਧੇ ਤੋਰ 'ਤੇ ਪੁਲਿਸ ਨਾਲ ਤਾਲਮੇਲ ਕੀਤਾ ਅਤੇ 47 ਨੋਜਵਾਨਾਂ ਨੂੰ ਭਰੋਸੇ ਵਿੱਚ ਲੈ ਕੇ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਨਾਲ ਨਸ਼ਾ ਛਡਾਉ ਕੇਂਦਰਾਂ ਵਿੱਚ ਦਾਖਲ਼ ਕਰਵਾਇਆ ਗਿਆ ਹੈ, ਹੁਣ ਤੱਕ 42 ਵਿਅਕਤੀ/ਨੋਜਵਾਨ ਨਸ਼ਾ ਛੱਡ ਚੁੱਕੇ ਹਨ ਅਤੇ ਉਹਨਾਂ ਦਾ ਮੁੜ ਵਸੇਵਾ ਵੀ ਕਰਵਾਇਆ ਗਿਆ ਹੈ।

ਲੁਧਿਆਣਾ (ਦਿਹਾਤੀ) ਵਿੱਚ ਮਾਰਚ 2024 ਵਿੱਚ 64 ਵਿਅਕਤੀ ਦਾਖਲ਼ ਕਰਵਾਏ ਗਏ, ਇਸ ਸਾਲ ਮਾਰਚ 2025 ਤੱਕ 153 ਵਿਅਕਤੀ ਦਾਖਲ਼ ਕਰਵਾਏ ਹਨ। ਸਵੈ-ਇੱਛਾ ਨਾਲ ਨਸ਼ਾ ਛੱਡਣ ਲਈ ਅੰਕੜਿਆਂ ਵਿੱਚ ਵਾਧਾ ਹੋਇਆ ਹੈ। ਮੁੜ ਵਸੇਵਾ ਕੀਤੇ ਨੋਜਵਾਨਾਂ ਦਾ ਮਾਰਚ 2024 ਵਿੱਚ ਅੰਕੜਾ 07 ਸੀ ਅਤੇ ਮਾਰਚ 2025 ਵਿੱਚ ਇਹ ਅੰਕੜਾ 20 ਹੋ ਗਿਆ ਹੈ। ਇਸੇ ਤਰ੍ਹਾ  ਓਟ ਸੈਂਟਰਾਂ ਵਿੱਚ ਰਜਿਸਟਰਡ ਕਰਵਾਏ ਵਿਅਕਤੀਆਂ ਦਾ ਅੰਕੜਾ ਮਾਰਚ 2024 ਵਿੱਚ 350 ਸੀ ਅਤੇ ਮਾਰਚ 2025 ਵਿੱਚ ਇਹ ਅੰਕੜਾ 1150 ਹੋ ਗਿਆ ਹੈ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਸ਼ਾ ਛਡਾਉ ਕੇਂਦਰਾਂ ਵਿੱਚ ਦਾਖਲ਼ ਕਰਵਾਏ  ਵਿਅਕਤੀਆਂ ਦਾ ਅੰਕੜਾ ਜਨਵਰੀ 2025 ਵਿੱਚ 1081, ਫਰਵਰੀ 2025 ਵਿੱਚ 1000, ਮਾਰਚ 2025 ਵਿੱਚ 1421 ਅਤੇ ਆਈ.ਪੀ.ਡੀ. ਅਡਮਿਸ਼ਨ ਦਾ ਅੰਕੜਾ ਜਨਵਰੀ 2025 ਵਿੱਚ 32, ਫਰਵਰੀ 2025 ਵਿੱਚ 38, ਮਾਰਚ 2025 ਵਿੱਚ 56 ਹੈ। ਇਸਤੋਂ ਇਲਾਵਾ ਮਾਰਚ 2024 ਵਿੱਚ 05 ਵਿਅਕਤੀ ਦਾਖਲ਼ ਕਰਵਾਏ ਸੀ, ਜੋ ਇਸ ਸਾਲ ਮਾਰਚ 2025 ਤੱਕ 08 ਵਿਅਕਤੀ ਦਾਖਲ਼ ਕਰਵਾਏ ਗਏ ਹਨ। ਜੋ ਨੋਜਵਾਨਾਂ ਵਿੱਚ ਸਵੈ ਇੱਛਾ ਛੱਡਣ ਲਈ ਅੰਕੜਿਆਂ ਵਿੱਚ ਵਾਧਾ ਹੋਇਆ ਹੈ। ਮੁੜ ਵਸੇਵਾ ਕੀਤੇ ਨੋਜਵਾਨਾਂ ਦਾ ਅੰਕੜਾ ਮਾਰਚ 2024 ਵਿੱਚ 412 ਦਾ ਸੀ ਅਤੇ ਮਾਰਚ 2025 ਵਿੱਚ 1421 ਦਾ ਹੈ। 

ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਸ਼ਾ ਛਡਾਉ ਕੇਂਦਰ ਅਤੇ ਓਟ ਕੇਂਦਰਾਂ ਵਿੱਚ ਟ੍ਰੀਟਮੈਂਟ ਲੈਣ ਵਾਲੇ ਵਿਅਕਤੀਆਂ ਵਿੱਚ 50 ਫੀਸਦ ਦਾ ਵਾਧਾ ਹੋਇਆ ਹੈ।

ਲੁਧਿਆਣਾ ਰੇਂਜ ਅਧੀਨ ਆਂਉਦੇ ਜ਼ਿਲਿਆਂ ਲੁਧਿਆਣਾ (ਦਿਹਾਤੀ), ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਮਿਤੀ 01-01-2025 ਤੋਂ ਮਿਤੀ 03-04-2025 ਤੱਕ 479 ਮੁਕੱਦਮੇ ਦਰਜ ਕਰਕੇ 632 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਕੀਤੀ ਹੈ।

ਗ੍ਰਿਫਤਾਰ ਵਿਅਕਤੀਆਂ ਵਿੱਚੋਂ ਕੁਝ ਵਿਅਕਤੀ ਅਜਿਹੇ ਸਨ, ਜਿਨ੍ਹਾਂ ਬਾਰੇ ਆਮ ਸੂਚਨਾ ਸੀ ਕਿ ਇਹ ਨਸ਼ੇ ਦੀ ਸਮੱਗਲਿੰਗ ਕਰਦੇ ਹਨ ਪ੍ਰੰਤੂ ਉਹ ਇੰਨੇ ਸ਼ਾਤਰ ਸਨ ਕਿ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ। ਅਜਿਹੇ ਵਿਅਕਤੀਆਂ ਖਿਲਾਫ ਸਾਲ 2025 ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਸਮੱਗਲਿੰਗ ਲਈ ਬਦਨਾਮ 12 ਵਿਅਕਤੀ/ਨਜਪ ਸ਼ਜਤੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਨਸ਼ੀਲੇ ਪਦਾਰਥ ਬ੍ਰਾਮਦ ਕੀਤੇ ਗਏ। ਇਹ ਵਿਅਕਤੀ ਹੁਣ ਵੱਖ-2 ਜੇਲ੍ਹਾਂ ਵਿੱਚ ਬੰਦ ਹਨ। ਇਹਨਾਂ ਵਿਅਕਤੀਆਂ ਦੇ ਫੜ੍ਹੇ ਜਾਣ ਤੇ ਆਮ ਪਬਲਿਕ ਵਿੱਚ ਉਤਸ਼ਾਹ ਪੈਦਾ ਹੋਇਆ ਹੈ। ਨਤੀਜਾ ਇਹ ਹੈ ਕਿ ਪਬਲਿਕ ਪੁਲਿਸ ਨੂੰ ਬੇਝਿਜਕ ਇਤਲਾਹ ਦਿੰਦੀ ਹੈ। 

ਸਾਲ 2025 ਦੋਰਾਨ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫਤਾਰ ਕੀਤੇ ਸਮੱਗਲਰਾਂ/ਪੈਡਲਰਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਦੌਰਾਨ ਇਹ ਪਤਾ ਕਰਵਾਇਆ ਗਿਆ ਕਿ ਦੋਸ਼ੀ ਪਾਸੋਂ ਬ੍ਰਾਮਦ ਨਸ਼ੀਲੇ ਪਦਾਰਥ, ਦੋਸ਼ੀ ਕਿਸ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਅੱਗੋਂ ਉਸਨੇ ਨਸ਼ੀਲਾ ਪਦਾਰਥ ਕਿਸ ਵਿਅਕਤੀ ਨੂੰ ਦੇਣਾ ਸੀ, ਜਿਸਦੇ ਤਹਿਤ ਦੋਸ਼ੀਆਂ ਦੀ ਪੁੱਛਗਿੱਛ ਨਾਲ ਕੜੀ ਜੋੜਦਿਆਂ 61 ਦੋਸ਼ੀਆਂ ਨੂੰ ਨਾਮਜ਼ਦ/ਗ੍ਰਿਫਤਾਰ ਕੀਤਾ ਗਿਆ. 

ਨੋਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਣੂੰ ਕਰਵਾਉਣ ਲਈ ਅਤੇ ਉਹਨਾਂ ਨੂੰ ਖੇਡਾਂ ਪ੍ਰਤੀ ਅਤੇ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਨ ਲਈ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨਾਲ ਤਾਲਮੇਲ ਕਰਕੇ 19 ਖੇਡ ਟੂਰਨਾਮੈਂਟ/ਸਪੋਰਟਸ ਈਵੈਂਟ ਕਰਵਾਏ ਗਏ, 954 ਸੰਪਰਕ ਮੀਟਿੰਗਾਂ ਅਤੇ 555 ਵੀ.ਡੀ.ਸੀ/ਡਬਲਿਊ.ਡੀ.ਸੀ. ਨਾਲ ਮੀਟਿੰਗਾਂ ਕੀਤੀਆਂ ਹਨ. ਇਲਾਕੇ ਵਿੱਚ ਐਸ.ਐਸ.ਪੀ., ਐਸ.ਪੀ., ਡੀ.ਐਸ.ਪੀ., ਇੰਸਪੈਕਟਰ/ਐਸ.ਐਚ.ਓ ਵੱਲੋਂ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਪੁਲਿਸ ਨਾਲ ਸੰਪਰਕ ਬਣਾਉਣ ਅਤੇ ਪੁਲਿਸ ਪਬਲਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸਤੋਂ ਇਲਾਵਾ ਪੁਲਿਸ ਅਤੇ ਪਬਲਿਕ ਦੇ ਤਾਲਮੇਲ ਲਈ ਪਿੰਡਾਂ ਵਿੱਚ 'ਪਿੰਡ ਰੱਖਿਆ ਕਮੇਟੀਆਂ' ਅਤੇ ਸ਼ਹਿਰਾਂ ਵਿੱਚ 'ਵਾਰਡ ਰੱਖਿਆ ਕਮੇਟੀਆਂ' ਬਣਾਈਆਂ ਗਈਆਂ, ਜਿੰਨਾ ਨਾਲ ਵੀ ਨਿਰੰਤਰ ਮੀਟਿੰਗਾਂ ਜਾਰੀ ਹਨ। 

ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਲਾਕੇ ਦੇ ਜਿਨ੍ਹਾਂ ਪਿੰਡਾਂ ਵਿੱਚ ਨਸ਼ੇ ਦਾ ਸੇਵਨ ਅਤੇ ਸਮੱਗਲਿੰਗ ਹੋਣ ਸਬੰਧੀ ਇਤਲਾਹ ਸੀ, ਉਹਨਾਂ ਪਿੰਡਾਂ ਦੀ ਪਛਾਣ ਕੀਤੀ ਗਈ, ਜੋ ਲੁਧਿਆਣਾ ਰੇਂਜ ਦੇ ਪਿੰਡਾਂ ਵਿੱਚ ਅਜਿਹੀਆਂ 40 ਥਾਵਾਂ (ਡਰੱਗ ਹੌਟਸਪੌਟ) ਦੀ ਪਹਿਚਾਣ ਕਰਕੇ 'ਕਾਸੋ' ਆਪ੍ਰੇਸ਼ਨ ਚਲਾਇਆ ਗਿਆ। 

ਪਿੰਡਾਂ ਵਿੱਚ ਪ੍ਰੋਜੈਕਟ ਸੰਪਰਕ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜ੍ਹੇ ਪ੍ਰਭਾਵ ਤੋਂ ਜਾਣੂੰ ਕਰਵਾਉਣ ਲਈ ਮੀਟਿੰਗਾਂ/ਸੈਮੀਨਾਰ/ਖੇਡ ਟੂਰਨਾਮੈਂਟ ਕਰਵਾਏ ਗਏ। ਜਿਸ ਤਹਿਤ ਪ੍ਰਭਾਵਿਤ ਹੋ ਕੇ ਰੇਂਜ ਅਧੀਨ ਆਂਉਦੇ ਜ਼ਿਲ੍ਹਿਆਂ ਦੇ 98 ਨਸ਼ਾ ਪ੍ਰਭਾਵਿਤ ਪਿੰਡਾਂ/ਵਾਰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਚਾਇਤਾਂ ਵੱਲੋਂ ਮਤੇ ਪਾਏ ਗਏ ਹਨ ਅਤੇ ਅਜਿਹੇ ਨਸ਼ਾ ਮੁਕਤ ਪਿੰਡਾਂ ਦੀ ਲੜੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਜੋ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਸਾਰਥਕ ਨਤੀਜੇ ਨਿਕਲ ਰਹੇ ਹਨ।

ਇਸਤੋਂ ਇਲਾਵਾ ਆਮ ਪਬਲਿਕ ਦੇ ਸਹਿਯੋਗ ਨਾਲ 97 ਪਿੰਡ/ਵਾਰਡ ਨਸ਼ਾ ਮੁਕਤ ਕਰਵਾਏ ਗਏ ਹਨ।

ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਤੋਂ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਪ੍ਰਾਪਰਟੀ ਜ਼ਬਤ ਕਰਨ ਲਈ ਵੀ ਕਾਰਵਾਈ ਜਾਰੀ ਹੈ ਜਿਸਦੇ ਤਹਿਤ ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਤੋਂ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਪ੍ਰਾਪਰਟੀ ਦੇ ਵੇਰਵੇ ਇਕੱਤਰ ਕਰਕੇ ਸਬੰਧਿਤ ਮਹਿਕਮਾ ਤੋਂ ਤਸਦੀਕ ਕਰਵਾਏ ਜਾਂਦੇ ਹਨ, ਜੋ ਸਾਰੀ ਕਾਰਵਾਈ ਕਰਨ ਉਪਰੰਤ ਸਮਰੱਥ ਅਧਿਕਾਰੀ ਦਿੱਲੀ ਤੋਂ ਉਹਨਾਂ ਤੋਂ ਪ੍ਰਾਪਰਟੀ ਅਟੈਚ ਕਰਵਾਈ ਜਾਂਦੀ ਹੈ ਅਤੇ ਜਿਨ੍ਹਾਂ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਕੇਸਾਂ ਵਿੱਚ ਦੋਸ਼ੀ ਦੀ ਪ੍ਰਾਪਰਟੀ 68-ਐਚ ਐਨ.ਡੀ.ਪੀ.ਐਸ. ਐਕਟ ਤਹਿਤ ਪੱਕੇ ਤੋਰ 'ਤੇ ਜ਼ਬਤ ਕਰ ਲਈ ਜਾਂਦੀ ਹੈ। ਸਮੱਗਲਰਾਂ ਦੀ ਪ੍ਰਾਪਰਟੀ ਅਟੈਚ ਕਰਵਾਉਣ ਵਿੱਚ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਕਾਰਗੁਜ਼ਾਰੀ ਪੰਜਾਬ ਵਿੱਚੋਂ ਪਹਿਲੇ ਨੰਬਰ ਪਰ ਰਹੀ ਹੈ। 

ਇਸਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸਜ਼ਾ ਹੋਏ 29 ਸਮੱਗਲਰਾਂ ਦੀ ਪ੍ਰਾਪਰਟੀ ਜ਼ੇਰ ਧਾਰਾ 68-ਐਚ ਐਨ.ਡੀ.ਪੀ.ਐਸ. ਐਕਟ ਤਹਿਤ ਪੱਕੇ ਤੋਰ 'ਤੇ ਬਤ ਕਰਨ ਲਈ ਪ੍ਰੀਕਿਰਿਆ ਆਰੰਭੀ ਗਈ ਹੈ। 

ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਤੋਂ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਪ੍ਰਾਪਰਟੀ ਜ਼ਬਤ ਕਰਨ ਲਈ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਹੈ ਪ੍ਰੰਤੂ ਕਈ ਸਮੱਗਲਰਾਂ ਦਾ ਇਲਾਕੇ ਵਿੱਚ ਇੰਨਾ ਪ੍ਰਭਾਵ ਸੀ ਕਿ ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਨਜ਼ਾਇਜ਼ ਉਸਾਰੀਆਂ ਕਰ ਲਈਆਂ ਸਨ, ਜਿੰਨਾ ਖਿਲ਼ਾਫ ਵੀ ਕਾਰਵਾਈ ਕਰਦੇ ਹੋਏ ਸਬੰਧਿਤ ਮਹਿਕਮੇ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਜ਼ਾਇਜ਼ ਉਸਾਰੀਆਂ ਨੂੰ ਢਹਿ-ਢੇਰੀ ਕੀਤਾ ਗਿਆ ਹੈ ਅਤੇ ਸਬੰਧਿਤ ਮਹਿਕਮਾ ਵੱਲੋਂ ਦਿੱਤੀ ਗਈ ਸੂਚਨਾ ਦੇ ਅਧਾਰ ਪਰ ਅਜਿਹੇ ਨਸ਼ਾ ਸਮੱਗਲਰਾਂ ਖਿਲਾਫ ਭਵਿੱਖ ਵਿੱਚ ਵੀ ਕਾਰਵਾਈ ਜਾਰੀ ਰਹੇਗੀ।                     

ਇਲਾਕੇ ਵਿੱਚ ਸਬੰਧਿਤ ਅਥਾਰਿਟੀ ਨਾਲ ਤਾਲਮੇਲ ਕਰਕੇ 82 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।

ਇੱਥੇ ਇਹ ਵੀ ਦੱਸਣਾ ਜ਼ਰੁਰੀ ਹੈ ਕਿ ਕਈ ਬਦਨਾਮ ਕਿਸਮ ਦੇ ਵਿਅਕਤੀਆਂ ਖਿਲ਼ਾਫ ਕਾਰਵਾਈ ਦੋਰਾਨ ਉਹਨਾਂ ਦੀ ਪੁੱਛਗਿੱਛ ਦੇ ਅਧਾਰ 'ਤੇ ਇਕਬਾਲੀਆ ਬਿਆਨ ਅ/ਧ 23(2) ਬੀ.ਐਸ.ਏ. ਤਹਿਤ ਰਿਕਵਰੀ ਕਰਾਉਦੇ ਸਮੇਂ ਜਾਂ ਅਜਿਹੇ ਵਿਅਕਤੀ ਪੁਲਿਸ ਕਾਰਵਾਈ ਦੋਰਾਨ ਘੇਰਾਬੰਦੀ ਵਿੱਚ ਫਸਣ 'ਤੇ ਪੁਲਿਸ ਉੱਪਰ ਹਮਲਾ/ਅਟੈਕ/ਫਾਈਰਿੰਗ ਕਰ ਦਿੰਦੇ ਹਨ, ਅਜਿਹੇ 02 ਕੇਸਾਂ (01 ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਤੇ 01 ਸ਼ਹੀਦ ਭਗਤ ਸਿੰਘ ਨਗਰ) ਦੋਰਾਨ ਪੁਲਿਸ ਦੀ ਜਵਾਬੀ ਫਾਈਰਿੰਗ ਵਿੱਚ 2 ਦੋਸ਼ੀ ਜਖਮੀ ਹੋਏ ਹਨ। ਜਿੰਨਾ ਖਿਲਾਫ ਵੱਖਰੀ ਕਾਰਵਾਈ ਕੀਤੀ ਗਈ ਹੈ। ਇੱਥੇ ਅਜਿਹੇ ਬਦਨਾਮ ਕਿਸਮ ਦੇ ਵਿਅਕਤੀਆਂ ਨੂੰ ਸੰਦੇਸ਼ ਹੈ ਕਿ ਕਾਨੂੰਨ ਦੇ ਖਿਲ਼ਾਫ ਕੋਈ ਵੀ ਕੀਤਾ ਕੰਮ ਬਰਦਾਸ਼ਤ ਯੋਗ ਨਹੀ ਹੈ। ਪੰਜਾਬ ਪੁਲਿਸ ਦੇਸ਼ ਦੀਆਂ ਬਹਾਦਰ ਪੁਲਿਸ ਫੋਰਸਾਂ ਵਿੱਚੋਂ ਇੱਕ ਹੈ, ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਲਈ ਹਰ ਸਮੇਂ ਤੱਤਪਰ ਅਤੇ ਸਮਰੱਥ ਹੈ।    

 ਨਿਲਾਂਬਰੀ ਜਗਦਲੇ, ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨੇ ਉਤਸ਼ਾਹਜਨਕ ਵੇਰਵੇ ਦੇਣ ਦੇ ਨਾਲ ਨਸ਼ਿਆਂ ਵਿਰੁੱਧ ਲੜ੍ਹਾਈ ਵਿੱਚ ਹਰ ਵਿਅਕਤੀ ਦੀ ਭੂਮਿਕਾ ਤੇ ਇਸ ਮੁਹਿੰਮ ਦੀ ਅਹਿਮੀਅਤ ਬਾਰੇ ਰੋਸ਼ਨੀ ਪਾਈ। ਉੇਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪੁਲਿਸ ਅਤੇ ਪਬਲਿਕ ਮਿਲਕੇ ਕੰਮ ਕਰਨ ਨਾਲ ਹੀ ਇਹ ਨਸ਼ਿਆਂ ਵਿਰੁੱਧ ਯੁੱਧ ਜਿੱਤਿਆ ਜਾ ਸਕਦਾ ਹੈ। ਇੱਕ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਹੁਣ ਇੱਕ ਸੁਪਨਾ ਹੀ ਨਹੀ ਬਲਕਿ ਹਕੀਕਤ ਬਣਦੀ ਜਾ ਰਹੀ ਹੈ। ਸਮਾਜ ਦੇ ਹਰੇਕ ਵਿਅਕਤੀ ਦੀ ਭਾਗੀਦਾਰੀ ਨਾਲ ਹੀ ਭਵਿੱਖ ਵਿੱਚ ਅਸੀ ਨਸ਼ਿਆਂ ਤੋਂ ਮੁਕਤ ਪੰਜਾਬ ਦੀ ਸਥਾਪਨਾ ਕਰ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.