ਤਾਜਾ ਖਬਰਾਂ
ਚੰਡੀਗੜ੍ਹ- ਬਠਿੰਡਾ ਦੀ ਬਰਖਾਸਤ ਮਹਿਲਾ ਕਾਂਸਟੇਬਲ ਤੇ 'ਇੰਸਟਾ ਕੁਈਨ' ਅਮਨਦੀਪ ਕੌਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ ਸੀ। ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਅਤੇ ਪਤਨੀ ਨੇ ਇੱਕ ਦੂਜੇ ਦੇ ਥੱਪੜ ਜੜੇ। ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੋਹਾਂ ਵੱਖ ਕੀਤਾ ਅਤੇ ਮਾਮਲੇ ਨੂੰ ਸ਼ਾਤ ਕਰਵਾਈਆ। ਗਗਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦਾ ਪਤੀ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਬਾਦਲ ਰੋਡ ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ, ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਔਰਤ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ਤੇ ਮਹਿਲਾ ਆਪਣਾ ਨਾਂਅ ਅਮਨਦੀਪ ਕੌਰ ਦੱਸਿਆ। ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ।
Get all latest content delivered to your email a few times a month.