ਤਾਜਾ ਖਬਰਾਂ
ਅੰਮ੍ਰਿਤਸਰ- ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਸਾਲਾਨਾ ਬਜਟ ਦਾ ਇਜਲਾਸ ਕੀਤਾ ਜਾਂਦਾ ਹੈ। ਜਿਸ ਦੇ ਵਿੱਚ ਧਾਰਮਿਕ ਖੇਤਰ ਅਤੇ ਵਿਦਿਅਕ ਅਦਾਰਿਆਂ ਵਿੱਚ ਐਸਜੀਪੀਸੀ ਆਪਣਾ ਅਹਿਮ ਯੋਗਦਾਨ ਰੱਖਦੀ ਹੈ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਪੰਥ ਅਕਾਲੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਬੁੱਧ ਸਿੰਘ ਝਮਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਦਿੱਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬੁੱਧ ਸਿੰਘ ਝਾਮਕਾ ਨੇ ਕਿਹਾ ਕਿ ਉਹਨਾਂ ਮੰਗ ਕੀਤੀ ਹੈ ਕਿ ਐਸਜੀਪੀਸੀ ਹਰ ਸਾਲ ਜਦੋਂ ਆਪਣਾ ਬਜਟ ਇਜਲਾਸ ਕਰਦੀ ਹਨ ਤਾਂ ਉਸ ਵਿੱਚ ਗ੍ਰੰਥੀ ਸਿੰਘਾਂ ਤੇ ਸ਼ਹੀਦ ਪਰਿਵਾਰਾਂ ਵਾਸਤੇ ਵੀ ਬਜਟ ਰੱਖਿਆ ਜਾਵੇ। ਉਹਨਾਂ ਕਿਹਾ ਕਿ ਗ੍ਰੰਥੀ ਸਿੰਘਾਂ ਤੇ ਉਹਨਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਜਟ ਪਾਸ ਕੀਤਾ ਜਾਵੇ ਅਤੇ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਵਾਸਤੇ ਇੱਕ ਬਜਟ ਪਾਸ ਕੀਤਾ ਜਾਵੇ। ਅਤੇ ਇਸ ਦੇ ਨਾਲ ਹੀ ਸਮੇਂ ਦੀ ਲਿਆਕਤ ਦੇ ਨਾਲ ਜੂਨ 1984 ਵਿੱਚ ਜਿਨਾਂ ਪਰਿਵਾਰਾਂ ਦੇ ਸਿੰਘ ਸ਼ਹੀਦ ਹੋਏ ਹਨ ਉਹਨਾਂ ਪਰਿਵਾਰਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀਆਂ ਦਿੱਤੀਆਂ ਜਾਣ।
Get all latest content delivered to your email a few times a month.