ਤਾਜਾ ਖਬਰਾਂ
ਡਰੱਗਜ਼ ਇੰਸਪੈਕਟਰ ਰੁਪਿੰਦਰ ਕੌਰ ਨੇ ਜਗਰਾਓਂ ਵਿੱਚ ਅੱਧੀ ਦਰਜਨ ਦੇ ਕਰੀਬ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
ਜਗਰਾਓਂ(ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)-- ਜਗਰਾਓਂ ਦੇ ਵਿਚ ਕਿਸੇ ਵੀ ਮੈਡੀਕਲ ਸਟੋਰ ਤੇ ਨਸ਼ਾ ਵੇਚਣ ਵਾਲੇ ਨੂੰ ਹਰਗਿਜ਼ ਨਹੀਂ ਬਖਸ਼ਿਆ ਜਾਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਰੱਗਜ਼ ਇੰਸਪੈਕਟਰ ਰੁਪਿੰਦਰ ਕੌਰ ਨੇ ਜਗਰਾਓਂ ਦੇ ਵਿਚ ਅੱਧੀ ਦਰਜਨ ਦੇ ਕਰੀਬ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾਕਿ ਜਿਹੜੇ ਵੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ, ਉਥੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਤਰਾਜਯੋਗ ਦਵਾਈ ਨਹੀਂ ਮਿਲੀ ਹੈ।
ਉਨਾਂ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਵਲੋਂ ਇੱਕ ਯੁੱਧ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਡੀਸੀ ਸਾਹਿਬ ਦੇ ਹੁਕਮਾਂ ਤੇ ਇਹ ਚੈਕਿੰਗ ਕੀਤੀ ਗਈ ਹੈ ਤੇ ਅੱਗੇ ਵੀ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।ਇਸ ਮੌਕੇ ਉਨਾਂ ਦੇ ਨਾਲ ਜਿੱਥੇ ਸਿਵਿਲ ਹਸਪਤਾਲ ਜਗਰਾਓਂ ਦੀ ਟੀਮ ਤੇ SDM ਦਫ਼ਤਰ ਵਲੋਂ ਮੈਡਮ ਮਨਪ੍ਰੀਤ ਕੌਰ ਵੀ ਹਾਜਿਰ ਰਹੇ।
ਇਸ ਮੌਕੇ ਜਗਰਾਓਂ ਮੈਡੀਕਲ ਯੂਨੀਅਨ ਦੇ ਪ੍ਰਧਾਨ ਪੰਕਜ ਅੱਗਰਵਾਲ ਨੇ ਵੀ ਕਿਹਾਕਿ ਉਹ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿਚ ਓਨਾਂ ਦੇ ਨਾਲ ਹਨ ਤੇ ਹਰ ਤਰ੍ਹਾਂ ਨਾਲ ਮੈਡੀਕਲ ਸਟੋਰ ਵਾਲੇ ਆਪਣੇ ਵਿਭਾਗ ਦਾ ਇਸ ਮੁਹਿੰਮ ਵਿੱਚ ਪੂਰਾ ਪੂਰਾ ਸਾਥ ਦੇਣਗੇ ਤੇ ਜਗਰਾਓਂ ਵਿੱਚ ਜੇਕਰ ਕੋਈ ਵੀ ਮੈਡੀਕਲ ਸਟੋਰ ਵਾਲੇ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਸਾਡੀ ਯੂਨੀਅਨ ਉਸਦਾ ਕਿਸੇ ਵੀ ਤਰ੍ਹਾਂ ਦਾ ਸਾਥ ਨਹੀਂ ਦੇਵੇਗੀ।
Get all latest content delivered to your email a few times a month.