ਤਾਜਾ ਖਬਰਾਂ
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਸਾਬਕਾ ਫੋਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਧਨ ਧਨ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ 'ਚੋ ਕਾਰ ਸਵਾਰ ਜੋੜੇ ਵਲੋ 4500 ਦੇ ਕਰੀਬ ਦਾ ਸਮਾਨ ਖਰੀਦ ਕੇ ਤੇ Google pay ਦੇ ਨਾਮ 'ਤੇ ਠੱਗੀ ਮਾਰ ਕੇ ਰਫੂਚੱਕਰ ਹੋਏ ਹਨ, ਜਿਸਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਵਲੋ ਸੀਸੀਟੀਵੀ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦੋਸ਼ੀਆ ਦੀ ਭਾਲ ਕਰਨ ਦੀ ਗਲ ਆਖੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਸਾਬਕਾ ਫੋਜੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਕਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਅਤੇ ਅਜ ਸਾਡੀ ਦੁਕਾਨ ਉਪਰ ਇਕ 30 ਸਾਲ ਦੇ ਕਰੀਬ ਮਹਿਲਾ ਆਈ ਜਿਸਦਾ ਪਤੀ ਬਾਹਰ ਕਾਰ ਵਿਚ ਬੈਠਾ ਸੀ ਅਤੇ ਮਹਿਲਾ ਵਲੋ ਚਾਰ ਹਜਾਰ ਤੌ ਵਧ ਦੀ ਖਰੀਦਦਾਰੀ ਕੀਤੀ ਅਤੇ ਗੂਗਲ ਪੈਅ ਤੋ ਪੈਂਮਟ ਕਰਨ ਦੇ ਨਾਮ ਉਪਰ ਮੇਰੇ ਨਾਲ ਠਗੀ ਮਾਰ ਦੋਵੇ ਕਾਰ ਵਿਚ ਫਰਾਰ ਹੋ ਗਏ ਹਨ ਜਿਸਦੀ ਸੀਸੀਟੀਵੀ ਪੁਲਿਸ ਪ੍ਰਸ਼ਾਸ਼ਨ ਨੂੰ ਦੇ ਅਸੀ ਇਨਸ਼ਾਫ ਦੀ ਮੰਗ ਕਰਦੇ ਹਾਂ ਕੀ ਸਾਡੇ ਬਣਦੇ ਪੈਸੇ ਸਾਨੂੰ ਦਿਵਾਏ ਜਾਣ ਅਤੈ ਦੋਸ਼ੀਆ ਤੇ ਕਾਰਵਾਈ ਕੀਤੀ ਜਾਵੇ।
ਉਧਰ ਪੁਲਿਸ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਸ਼ਿਕਾਇਤ ਦਰਜ ਕਰ ਸੀਸੀਟੀਵੀ ਦੇ ਅਧਾਰ ਤੇ ਦੋਸ਼ੀਆ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿਤੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਪਤੀ ਪਤਨੀ ਇੱਕ ਕਪੜੇ ਦੀ ਦੁਕਾਨ ਤੇ ਆਏ ਤੇ ਕਪੜੇ ਖਰੀਦਣ ਤੋਂ ਬਾਅਦ ਉਨ੍ਹਾ ਵੱਲੋ ਦੁਕਾਨਦਾਰ ਨੂੰ ਪੈਸੈ ਗੂਗਲ ਪਏ ਰਾਹੀਂ ਭੇਜੇ ਗਏ ਪਰ ਪੈਸੈ ਦੁਕਾਨਦਾਰ ਨੂੰ ਨਹੀਂ ਆਏ ਜਿਸਦੇ ਚਲਦੇ ਸਾਨੂੰ ਦੁਕਾਨਦਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਜਾਂਚ ਕੀਤੀ ਤੇ ਉਹ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਤੇ ਅਸੀਂ ਡਿਟੇਲ ਕਟਾਈ ਤਾਂ ਉਹ ਨੰਬਰ ਨਵਾਂ ਸ਼ਹਿਰ ਦਾ ਨਿਕਲਿਆ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.