ਤਾਜਾ ਖਬਰਾਂ
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਕਲੂ ਦੇ ਅਖਾੜੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਇਕ ਮਹਿਲਾ ਨੂੰ ਦੋ ਐਕਟਿਵਾ ਸਵਾਰ ਲੁਟੇਰਿਆ ਵਲੋ ਲੁਟ ਦਾ ਸ਼ਿਕਾਰ ਬਣਾਇਆ ਗਿਆ ਜਿਸਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਜਿਸ ਸੰਬਧੀ ਪੁਲਿਸ ਵਲੋ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੁਕਦਮਾ ਦਰਜ ਕਰ ਮੁਲਜਮਾ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੌਸ਼ੀਆ ਨੂੰ ਜਲਦ ਫੜਣ ਦਾ ਆਸ਼ਵਾਸਨ ਵੀ ਦਿਤਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਲੁਟ ਦਾ ਸ਼ਿਕਾਰ ਹੋਈ ਮਹਿਲਾ ਦੇ ਬੇਟੇ ਵਲੋ ਸ਼ੌਸਲ ਮੀਡੀਆ ਤੇ ਲਾਇਵ ਹੋ ਦੌਸ਼ੀਆ ਨੂੰ ਫੜਣ ਅਤੇ ਪਹਿਚਾਣ ਕਰਨ ਸੰਬਧੀ ਲੋਕਾ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਮੇਰੇ ਮਾਤਾ ਜੀ ਨੂੰ ਬਜਾਰ ਵਿਚ ਦੋ ਐਕਟਿਵਾ ਸਵਾਰ ਨੋਜਵਾਨਾ ਵਲੋ ਲੁਟ ਦਾ ਸ਼ਿਕਾਰ ਬਣਾਉਦਿਆ ਉਹਨਾ ਦੇ ਕੰਨ ਦੀ ਵਾਲੀ ਲਾਈ ਗਈ ਹੈ ਅਤੇ ਉਹ ਬੁਰੀ ਤਰਾਂ ਨਾਲ ਜਖਮੀ ਹੋਏ ਹਨ ਅਤੇ ਕਲ ਨੂੰ ਕੋਈ ਹੋਰ ਇਹਨਾ ਦੇ ਦੁਆਰਾ ਲੁਟ ਦਾ ਸ਼ਿਕਾਰ ਨਾ ਹੋਵੇ ਇਸ ਸੰਬਧੀ ਉਹਨਾ ਇਹਨਾ ਲੁਟੇਰੇ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਧ ਤੋ ਵਧ ਸ਼ੇਅਰ ਕਰਨ ਦੀ ਗਲ ਆਖੀ ਹੈ ਤਾਂ ਜੋ ਇਹਨਾ ਦੌਸ਼ੀਆ ਦੀ ਪਹਿਚਾਣ ਕਰ ਪੁਲਿਸ ਹਵਾਲੇ ਕਰਨ ਦੀ ਅਪੀਲ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਏਸੀਪੀ ਸਾਉਥ ਪ੍ਰਵੇਸ਼ ਚੋਪੜਾ ਨੇ ਦੱਸਿਆ ਕੀ ਉਹਨਾ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਨਿਜੀ ਕੰਮ ਲਈ ਬਜਾਰ ਗਈ ਮਹਿਲਾ ਦੀ ਵਾਲੀ ਖੋਹ ਕਰ ਕੇ ਦੋ ਨੋਜਵਾਨ ਐਕਟਿਵਾ ਤੇ ਫਰਾਰ ਹੋਏ ਹਨ ਜਿਸ ਸੰਬਧੀ ਪੁਲਿਸ ਵਲੋ ਮੁਕਦਮਾ ਦਰਜ ਕਰ ਦੌਸ਼ੀਆ ਦੀ ਭਾਲ ਕਰ ਕੀਤੀ ਜਾ ਰਹੀ ਹੈ ਜਲਦ ਦੌਸ਼ੀ ਗਿਰਫਤਾਰ ਕਰ ਲਏ ਜਾਣਗੇ।
Get all latest content delivered to your email a few times a month.