ਤਾਜਾ ਖਬਰਾਂ
ਅੰਮ੍ਰਿਤਸਰ- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਨਗਰ ਨਿਗਮ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਵੱਡੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਹਨ। ਅਤੇ ਅੰਮ੍ਰਿਤਸਰ ਵਿੱਚ ਅੱਜ ਨਗਰ ਨਿਗਮ ਵੱਲੋਂ ਪੰਜਵੇਂ ਨਸ਼ਾ ਤਸਕਰ ਦਾ ਘਰ ਢਹਿ ਢੇਰੀ ਕੀਤਾ ਗਿਆ। ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਨਗਰ ਨਿਗਮ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਹਨ ਅਤੇ ਮਕਬੂਲਪੁਰਾ ਇਲਾਕੇ ਦੇ ਵਿੱਚ ਗੁਰਮੀਤ ਸਿੰਘ ਨਾਮਕ ਨਸ਼ਾ ਤਸਕਰ ਜੋ ਕਿ ਇਸ ਸਮੇਂ ਜੇਲ ਦੇ ਵਿੱਚ ਬੰਦ ਹੈ ਅਤੇ ਉਸ ਦੇ ਖਿਲਾਫ ਤਿੰਨ ਮੁਕਦਮੇ ਐਸਐਸ ਓਸੀ ਮੋਹਾਲੀ ਵੱਲੋਂ ਦਰਜ ਕੀਤੇ ਗਏ ਹਨ ਅਤੇ ਅੰਮ੍ਰਿਤਸਰ ਵਿੱਚ ਵੀ ਉਸਦੇ ਉੱਪਰ ਦੋ ਮਾਮਲੇ ਦਰਜ ਹਨ ਅਤੇ ਉਸਨੇ ਜੋ ਨਸ਼ਾ ਤਸਕਰੀ ਦੇ ਮਾਮਲੇ ਚ ਜਾਇਦਾਦ ਬਣਾਈ ਸੀ ਉਸ ਦੇ ਉੱਪਰ ਨਗਰ ਨਿਗਮ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਅੱਜ ਉਸਦਾ ਘਰ ਤੋੜਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਤੇ ਵੱਡੇ ਨਸ਼ਾ ਤਸਕਰਾਂ ਦੇ ਘਰ ਤੋੜੇ ਹਨ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.