ਤਾਜਾ ਖਬਰਾਂ
ਮੋਹਾਲੀ- ਭਾਰਤੀ ਕ੍ਰਿਕਟਰ ਅਤੇ IPL 'ਚ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਭਾਵੇਂ ਹੀ ਇਨ੍ਹੀਂ ਦਿਨੀਂ IPL 2025 'ਚ ਰੁੱਝੇ ਹੋਏ ਹਨ ਪਰ ਇਸ ਦੇ ਬਾਵਜੂਦ ਉਹ ਸਮਾਜ ਭਲਾਈ ਦੇ ਕੰਮਾਂ 'ਚ ਲੱਗੇ ਹੋਏ ਹਨ। ਹੁਣ ਉਨ੍ਹਾਂ ਨੇ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਨੂੰ ਕਰੀਬ 35 ਲੱਖ ਰੁਪਏ ਦਾ ਜ਼ਰੂਰੀ ਸਾਮਾਨ ਦਾਨ ਕੀਤਾ ਹੈ।
ਇਨ੍ਹਾਂ ਉਪਕਰਨਾਂ ਵਿੱਚ ਵੈਂਟੀਲੇਟਰ, ਸਰਿੰਜ ਪੰਪ, ਓਟੀ ਟੇਬਲ, ਸੀਲਿੰਗ ਲਾਈਟਾਂ, ਆਈਸੀਯੂ ਬੈੱਡ ਅਤੇ ਐਕਸ-ਰੇ ਸਿਸਟਮ ਸ਼ਾਮਲ ਹਨ। ਉਨ੍ਹਾਂ ਨੇ ਇਹ ਸਾਮਾਨ ਆਪਣੇ ਨਜ਼ਦੀਕੀ ਰਿਸ਼ਤੇਦਾਰ ਡਾਕਟਰ ਕੁਸ਼ਲਦੀਪ ਰਾਹੀਂ ਹਸਪਤਾਲ ਭੇਜਿਆ ਹੈ। ਸਿਵਲ ਸਰਜਨ ਡਾ: ਸੰਗੀਤਾ ਜੈਨ ਨੇ ਕਿਹਾ ਕਿ ਕ੍ਰਿਕਟਰ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ | ਇਸ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ੁਭਮਨ ਗਿੱਲ ਭਵਿੱਖ ਵਿੱਚ ਵੀ ਹਸਪਤਾਲ ਦੀਆਂ ਲੋੜਾਂ ਅਨੁਸਾਰ ਸਹਿਯੋਗ ਦਿੰਦੇ ਰਹਿਣਗੇ।
Get all latest content delivered to your email a few times a month.