ਤਾਜਾ ਖਬਰਾਂ
ਪੰਜਾਬ ਸਰਕਾਰ ਦੇ ਬਜਟ 2025-26 ਵਿਚ ਪੰਜਾਬੀ ਯੂਨੀਵਰਸਿਟੀ ਨੂੰ ਵੀ ਤਰਜੀਹ ਦਿੱਤੀ ਗਈ ਹੈ। ਬਜਟ ਵਿਚ ਯੂਨੀਵਰਸਿਟੀ ਦੀ ਸੈਲਰੀ ਗ੍ਰਾਂਟ ਵਿਚ ਪੰਜ ਪ੍ਰਤੀਸ਼ਤ ਵਾਧਾ ਕਰਨ ਦੇ ਨਾਲ ਨਵਾਂ ਹੋਸਟਲ ਬਣਾਉਣ ਲਈ ਫੰਡ ਦਿੱਤੇ ਗਏ ਹਨ। ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰੀਬ 375 ਕਰੋੜ ਸਾਲਾਨਾ ਸੈਲਰੀ ਗ੍ਰਾਂਟ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ 393.75 ਕਰੋੜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ’ਵਰਸਿਟੀ ਵਿਚ ਮਾਤਾ ਤਿ੍ਪਤ ਕੌਰ ਲੜਕੀਆਂ ਦਾ ਹੋਸਟਲ ਬਣਾਉਣ ਲਈ 10 ਕਰੋੜ ਦੇ ਫੰਡ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਵਿਚ ਕੀਤੇ ਵਾਧੇ ਅਤੇ ਹੋਸਟਲ ਲਈ ਫੰਡ ਦੇਣ ’ਤੇ ਧੰਨਵਾਦ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਤਨਖਾਹ ਗ੍ਰਾਂਟ ਵਿਚ ਕੀਤਾ ਵਾਧਾ ਯੂਨੀਵਰਸਿਟੀ ਦੇ ਵਿੱਤੀ ਪ੍ਰਬੰਧਾਂ ਵਿਚ ਸੁਧਾਰ ਨੂੰ ਹੁਲਾਰਾ ਦੇਵੇਗਾ। ਆਉਣ ਵਾਲੇ ਦਿਨਾਂ ਵਿਚ ਤਰੱਕੀਆਂ, ਭੱਤੇ ਤੇ ਤਨਖਾਹਾਂ ਵਿਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਵਿਚ ਆਸਾਨੀ ਹੋਵੇਗੀ। ਸਰਕਾਰ ਵੱਲੋਂ ’ਵਰਸਿਟੀ ਲਈ ਕੀਤੇ ਜਾ ਰਹੇ ਉਪਰਾਲੇ ਉਤਸ਼ਾਹਪੂਰਨ ਹਨ, ਇਸ ਲਈ ’ਵਰਸਿਟੀ ਆਪਣੇ ਵਸੀਲਿਆਂ ਤੋਂ ਆਮਦਨ ਵਧਾਉਣ ਵਿਚ ਵੀ ਉਤਸ਼ਾਹ ਮਿਲਦਾ ਹੈ। ਪਿਛਲੇ ਸਮੇਂ ਦੌਰਾਨ ’ਵਰਸਿਟੀ ਨੇ ਵਸੀਲਿਆਂ ਨਾਲ 150 ਕਰੋੜ ਵਾਲੇ ਕਰਜ਼ੇ ਵਿਚੋਂ ਪੰਜ ਕਰੋੜ ਤੋਂ ਵੱਧ ਰਾਸ਼ੀ ਦੀ ਅਦਾਇਗੀ ਕਰਕੇ ਆਪਣਾ ਬੋਝ ਹਲਕਾ ਕੀਤਾ ਹੈ। ਸਰਕਾਰ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਵਸੀਲਿਆਂ ਤੋਂ ਆਮਦਨ ਵਿਚ ਵਾਧਾ ਕਰਕੇ ਕਰਜ਼ੇ ਘਟਾਉਣ ਲਈ ਉਪਰਾਲੇ ਕੀਤੇ ਜਾਣਗੇ।
Get all latest content delivered to your email a few times a month.