ਤਾਜਾ ਖਬਰਾਂ
ਚੰਡੀਗੜ੍ਹ- ਚਾਰ ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਦੇ ਵਿੱਚ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾ ਦੀ ਮਾਨਯੋਗ ਅਦਾਲਤ ਵੱਲੋਂ ਜਮਾਨਤ ਮਨਜ਼ੂਰ ਹੋ ਗਈ ਹੈ। ਇਸ ਦੀ ਜਾਣਕਾਰੀ ਨਰਾਇਣ ਸਿੰਘ ਚੋੜਾ ਦੇ ਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਨੇ ਅੰਮ੍ਰਿਤਸਰ ਮਾਨਯੋਗ ਅਦਾਲਤ ਦੇ ਬਾਹਰ ਤੋਂ ਦਿੱਤੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਨ ਨੇ ਇਲਜ਼ਾਮ ਨਰਾਇਣ ਸਿੰਘ ਚੋੜਾ ਤੇ ਲੱਗੇ ਸਨ ਅਤੇ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਹੋਇਆ ਸੀ। ਉਸ ਮਾਮਲੇ ਦੇ ਵਿੱਚ ਲਗਭਗ 12 ਦਿਨ ਤੱਕ ਦਾ ਰਿਮਾਂਡ ਵੀ ਪੁਲਿਸ ਨੇ ਨਾਰਾਇਣ ਸਿੰਘ ਚੋੜਾ ਦਾ ਲਿੱਤਾ ਸੀ ਇਸ ਤੋਂ ਬਾਅਦ ਰੋਪੜ ਦੇ ਜੇਲ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਅੱਜ ਜਮਾਨਤ ਦੀ ਅਰਜੀ ਲਗਾਈ ਸੀ ਤਾਂ ਜਸਟਿਸ ਸੁਮਿਤ ਕਈ ਵੱਲੋਂ ਜਮਾਨਤ ਦੀ ਅਰਜੀ ਮਨਜ਼ੂਰ ਕਰ ਲਿੱਤੀ ਗਈ ਹੈ। ਉਹਨਾਂ ਦੱਸਿਆ ਕਿ ਨਰਾਇਣ ਸਿੰਘ ਚੋੜਾ ਸੀਨੀਅਰ ਸਿਟੀਜਨ ਹੈ ਤੇ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ ਅਤੇ ਪਿਛਲੇ ਚਾਰ ਮਹੀਨੇ ਤੋਂ ਉਹ ਕਸਟਡੀ ਦੇ ਵਿੱਚ ਹਨ ਜਿਸ ਦੇ ਚਲਦੇ ਅਡੀਸ਼ਨਲ ਸੈਸ਼ਨ ਜੱਜ ਸੁਮਿਤ ਘਈ ਵੱਲੋਂ ਉਹਨਾਂ ਦੀ ਜਮਾਨਤ ਮਨਜ਼ੂਰ ਕਰ ਲਿੱਤੀ ਗਈ ਅਤੇ ਹੁਣ ਜਮਾਨਤ ਦੇ ਅਰਜੀ ਭਰ ਦਿੱਤੀ ਗਈ ਹੈ ਤੇ ਜਲਦ ਹੀ ਰੋਪੜ ਦੀ ਮਾਨਯੋਗ ਅਦਾਲਤ ਜੇਲ ਦੇ ਵਿੱਚੋਂ ਨਰਾਇਣ ਸਿੰਘ ਚੋੜਾ ਜਲਦ ਹੀ ਬਾਹਰ ਆਉਣਗੇ।
Get all latest content delivered to your email a few times a month.