ਤਾਜਾ ਖਬਰਾਂ
ਚੰਡੀਗੜ੍ਹ, 25 ਮਾਰਚ: ਫਿਰੋਜ਼ਪੁਰ ਦਿਹਾਤੀ ਵਿਖੇ 66 ਕੇ.ਵੀ ਦੇ ਨਵਾਂ ਬਿਜਲੀ ਘਰ 31 ਜੁਲਾਈ ਤੱਕ ਚਾਲੂ ਹੋ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨੇ ਦਿੱਤੀ।
ਪੰਜਾਬ ਵਿਧਾਨ ਸਭਾ ਵਿਚ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜ਼ਨੀਸ਼ ਕੁਮਾਰ ਦਹੀਆ ਵਲੋਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਮਿਰਜੇ ਕੇ ਵਿਖੇ 66 ਕੇ.ਵੀ ਦੇ ਨਵੇਂ ਬਿਜਲੀ ਘਰ ਦਾ ਕੰਮ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ 66ਕੇ.ਵੀ ਸਬ-ਸਟੇਸ਼ਨ ਮਿਰਜ਼ੇ ਕੇ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਗਰਿੱਡ ਸਬ-ਸਟੇਸ਼ਨ ਨੂੰ ਚਲਾਉਣ ਲਈ 220 ਕੇ.ਵੀ ਤੋਂ 66ਕੇ.ਵੀ ਮਿਰਜ਼ੇ ਕੇ ਤੱਕ ਕੁੱਲ 10.793 ਸਰਕਟ ਕਿਲੋਮੀਟਰ ਲਾਈਨ ਦੀ ਉਸਾਰੀ ਕੀਤੀ ਜਾ ਰਹੀ ਹੈ। 66ਕੇ.ਵੀ ਸਬ-ਸਟੇਸ਼ਨ ਮਿਰਜ਼ੇ ਕੇ ਦਾ ਸਿਵਲ ਉਸਾਰੀ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਅਤੇ ਲਾਈਨ ਉਸਾਰੀ ਦਾ ਕੰਮ ਵਰਕ ਆਰਡਰ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਲੋੜੀਂਦਾ ਟਾਵਰ ਮਟੀਰੀਅਲ ਸਬੰਧਤ ਪੀਐਸਪੀਸੀਐਲ ਸਟੋਰ ਤੋਂ ਜਾਰੀ ਕਰਵਾਉਣ ਉਪਰੰਤ ਟਰਾਂਸਮਿਸ਼ਨ ਲਾਈਨ ਦੇ ਕੁੱਲ 50 ਨੰਬਰ ਟਾਵਰਾਂ ਦੇ ਸਟੱਬਾਂ ਵਿੱਚੋਂ 15 ਨੰਬਰ ਟਾਵਰਾਂ ਦੇ ਸਟੱਬ ਹੁਣ ਤੱਕ ਪੂਰੇ ਹੋ ਚੁੱਕੇ ਹਨ। ਟਰਾਂਸਮਿਸ਼ਨ ਲਾਈਨ ਦਾ ਬਕਾਇਆ ਕੰਮ ਕਣਕ ਦੀ ਕਟਾਈ ਤੋਂ ਬਾਅਦ ਲਗਭਗ 15 ਜੂਨ ਤੱਕ ਪੂਰਾ ਹੋ ਜਾਵੇਗਾ ਅਤੇ 66 ਕੇ.ਵੀ ਸਬ-ਸਟੇਸ਼ਨ ਦੇ 31 ਜੁਲਾਈ 2025 ਤੱਕ ਚਾਲੂ ਹੋ ਜਾਵੇਗਾ
Get all latest content delivered to your email a few times a month.