ਤਾਜਾ ਖਬਰਾਂ
ਬਠਿੰਡਾ- ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬਠਿੰਡਾ ਦੇ ਸੀਆਈਏ ਸਟਾਫ਼-2 ਨੇ ਅੱਜ ਇੱਕ ਟਰੱਕ ਡਰਾਈਵਰ ਨੂੰ 2 ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਗੋਗਾ ਬਾਬਾ ਵਜੋਂ ਹੋਈ ਹੈ। ਉਹ ਫਾਜ਼ਿਲਕਾ ਜ਼ਿਲ੍ਹੇ ਦੇ ਜੰਡਾਂਵਾਲਾ ਮੀਰਾ ਸਾਂਗਲਾ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਰਾਮਾਂ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਇਹ ਕਾਰਵਾਈ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਚਲਾਈ ਜਾ ਰਹੀ 'ਵਾਰ ਆਨ ਡਰੱਗਜ਼' ਮੁਹਿੰਮ ਤਹਿਤ ਕੀਤੀ ਗਈ ਹੈ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਇਹ ਸਫਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਬੀਕਾਨੇਰ ਦੇ ਇੱਕ ਢਾਬੇ ਤੋਂ ਭੁੱਕੀ ਖਰੀਦੀ ਸੀ। ਇਸ ਨੂੰ ਪ੍ਰਚੂਨ ਪੱਧਰ 'ਤੇ ਵੇਚਣ ਦੀ ਯੋਜਨਾ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। 33 ਸਾਲਾ ਮੁਲਜ਼ਮ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਅਤੇ ਰਾਮਾਂ ਮੰਡੀ ਸਥਿਤ ਟਰੀਟਮੈਂਟ ਪਲਾਂਟ ਦੇ ਸਾਹਮਣੇ ਗੈਸ ਦਾ ਟਰੱਕ ਚਲਾਉਂਦਾ ਸੀ। ਉਸ ਦੇ ਖਿਲਾਫ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
Get all latest content delivered to your email a few times a month.