ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਦਾ ਪੰਜਵਾਂ ਮੈਚ ਅੱਜ ਗੁਜਰਾਤ ਟਾਈਟਨਜ਼ (GT) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਸ਼ੁਰੂ ਹੋਵੇਗਾ।
ਗੁਜਰਾਤ ਨੇ ਆਪਣੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੁੱਲ 16 ਮੈਚ ਖੇਡੇ। ਇਸ 'ਚ 9 ਜਿੱਤੇ ਅਤੇ 7 ਹਾਰੇ। ਟੀਮ ਨੇ ਇਸ ਮੈਦਾਨ 'ਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਵੀ ਜਿੱਤਿਆ ਸੀ। 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ, ਟੀਮ ਨੇ ਫਾਈਨਲ ਵਿੱਚ ਰਾਜਸਥਾਨ ਰਾਇਲਜ਼ (ਆਰਆਰ) ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।
Get all latest content delivered to your email a few times a month.