ਤਾਜਾ ਖਬਰਾਂ
ਸ੍ਰੀ ਅੰਮ੍ਰਿਤਸਰ ਸਾਹਿਬ 24 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਜਾਰੀ ਪ੍ਰੈਸ ਬਿਆਨ ਤੇ ਪਲਟਵਾਰ ਕਰਦਿਆਂ ਐਸਜੀਪੀਸੀ ਅੰਤ੍ਰਿੰਗ ਕਮੇਟੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਪੁੜੈਣ, ਐਸਜੀਪੀਸੀ ਮੈਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਹੈ ਕਿ, ਅੱਜ ਪ੍ਰਧਾਨ ਧਾਮੀ ਸਾਹਿਬ ਦੀ ਸੁਹਿਰਦਤਾ ਤੇ ਹਰ ਐਸਜੀਪੀਸੀ ਮੈਂਬਰ ਦੇ ਨਾਲ ਨਾਲ ਸਮੁੱਚੀ ਸਿੱਖ ਸੰਗਤ ਨੂੰ ਸ਼ੱਕ ਹੈ। ਇਸ ਦਾ ਵੱਡਾ ਕਾਰਨ ਹੈ ਕਿ ਜਦੋਂ ਵਿਧੀ ਵਿਧਾਨ ਬਣਾਉਣ ਲਈ ਬਣੀਆਂ ਦੋ ਸਬ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਐਸਜੀਪੀਸੀ ਦਫਤਰ ਮੌਜੂਦ ਹੈ ਤਾਂ ਪ੍ਰਧਾਨ ਧਾਮੀ ਸਾਹਿਬ ਵਲੋ ਬਿਆਨ ਸਿਰਫ ਸਿੰਘ ਸਹਿਬਾਨ ਦੀ ਬਹਾਲੀ ਦੇ ਮੁੱਦੇ ਤੋਂ ਭਟਕਾਉਣ ਲਈ ਦਿੱਤਾ ਗਿਆ ਲੱਗਦੈ ਹੈ। ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਮੈਬਰਾਂ ਨੇ ਮੰਗ ਕੀਤੀ ਧਾਮੀ ਸਾਹਿਬ ਸੰਜੀਦਗੀ ਦਿਖਾਉਂਦੇ ਹੋਏ, ਸਬ ਕਮੇਟੀਆਂ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਨੂੰ ਲਾਗੂ ਕਰਨ ਕੋਈ ਕਮੇਟੀ ਹੁੱਣ ਪ੍ਰਵਾਨ ਨਹੀ ਹੋਵੇਗੀ।
ਜਾਰੀ ਬਿਆਨ ਵਿੱਚ ਮੈਬਰਾਂ ਨੇ ਪ੍ਰਧਾਨ ਧਾਮੀ ਸਾਹਿਬ ਨੂੰ ਕਿਹਾ ਕਿ, ਤੁਹਾਡੀ ਪਹਿਲਕਦਮੀ ਦਾ ਉਸ ਵਕਤ ਜੋਰਦਾਰ ਸਵਾਗਤ ਕਰਾਂਗੇ, ਜਦੋਂ ਤੁਸੀਂ ਜਲੀਲ ਕਰਕੇ ਹਟਾਏ ਸਿੰਘ ਸਾਹਿਬਾਨ ਨੂੰ ਮੁੜ ਬਹਾਲ ਕਰੋਗੇ, ਜਿਸ ਲਈ ਪੂਰਾ ਖਾਲਸਾ ਪੰਥ ਮੰਗ ਕਰ ਰਿਹਾ ਹੈ । ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ, ਜਦੋਂ ਕੌਮ ਪੰਥਕ ਸੰਕਟ ਵਿੱਚੋਂ ਗੁਜਰ ਰਹੀ ਸੀ ਤਾਂ ਧਾਮੀ ਸਾਹਿਬ ਆਪਣੀ ਇਖਲਾਕੀ, ਪੰਥ ਪ੍ਰਤੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਕੇ ਭੱਜੇ, ਜਿਸ ਕਰਕੇ ਕੌਮ ਅਤੇ ਪੰਥ ਵਿਰੋਧੀ ਤਾਕਤਾਂ ਨੇ ਮਤਿਆਂ ਦੇ ਰੂਪ ਵਿੱਚ ਅਜਿਹਾ ਬੇਦਾਵਾ ਲਿਖਿਆ ਜਿਸ ਨਾਲ ਦੁਨੀਆਂ ਭਰ ਵਿੱਚ ਸਿੱਖਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਜੱਥੇਦਾਰ ਪੁੜੈਣ ਨੇ ਕਿਹਾ ਕਿ ਜਦੋਂ ਉਹਨਾਂ ਵਲੋ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਸਮਰਪਿਤ ਇਤਿਹਾਸਕ ਮਤਾ ਲਿਆਂਦਾ ਗਿਆ ਤਾਂ ਉਸ ਵਕਤ ਖੁਦ ਪ੍ਰਧਾਨ ਧਾਮੀ ਨੇ ਮਤਾ ਪੇਸ਼ ਕਰਨ ਦਾ ਵਿਰੋਧ ਕਰਕੇ ਉਸ ਨੂੰ ਪੇਸ਼ ਹੋਣ ਤੋਂ ਰੋਕਿਆ ਹਾਲਾਂਕਿ ਨਹੁੱਮਤ ਮਤੇ ਦੇ ਹੱਕ ਵਿੱਚ ਸੀ। ਜੱਥੇਦਾਰ ਪੁੜੈਣ ਨੇ ਕਿਹਾ ਕਿ ਧਾਮੀ ਸਾਹਿਬ ਸੰਗਤ ਨੂੰ ਦੱਸਣ ਕਿ ਉਹ ਕਿਸ ਦੇ ਹੱਥ ਠੋਕੇ ਬਣ ਕੇ ਮਤਿਆਂ ਨੂੰ ਪੇਸ਼ ਹੋਣ ਤੋਂ ਰੋਕਦੇ ਰਹੇ।
ਜਥੇਦਾਰ ਪੁੜੈਣ ਨੇ ਮੰਗ ਕੀਤੀ ਕਿ ਪਹਿਲਾਂ ਹਟਾਏ ਗਏ ਸਿੰਘ ਸਾਹਿਬਾਨ ਦੀ ਸੇਵਾ ਬਹਾਲ ਕੀਤੀਆਂ ਜਾਣ, ਕਿਉ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਸਿੱਖ ਕੌਮ ਦੇ ਵੱਡੇ ਇਕੱਠ ਨੇ ਇਸ ਦੀ ਮੰਗ ਚੁੱਕੀ ਹੈ।
ਇਸ ਦੇ ਨਾਲ ਹੀ ਜੱਥੇਦਾਰ ਪੁੜੈਣ ਨੇ ਪ੍ਰਧਾਨ ਧਾਮੀ ਤੋਂ ਸਵਾਲ ਕੀਤਾ ਕਿ, ਧਾਮੀ ਸਾਹਿਬ ਦੀ ਅਚਾਨਕ ਸੁਹਿਰਦਤਾ ਦੀ ਵਜਾ ਕਿਤੇ 28 ਮਾਰਚ ਨੂੰ ਹੋਣ ਵਾਲੇ ਜਨਰਲ ਇਜਲਾਸ ਸਮੇਂ ਪੰਥਕ ਇਕੱਠ ਦਾ ਹੋਕਾ ਤਾਂ ਨਹੀਂ ਬਣਿਆ। ਜੱਥੇਦਾਰ ਪੁੜੈਣ ਨੇ ਪ੍ਰਧਾਨ ਧਾਮੀ ਸਾਹਿਬ ਨੂੰ ਆਪਣੇ ਵਲੋ ਲਿਆਂਦੇ ਮਤੇ ਨੂੰ ਮੁੜ ਚੇਤੇ ਕਰਵਾਉਂਦੇ ਹੋਏ ਮਤੇ ਦੀ ਕਾਪੀ ਵੀ ਬਿਆਨ ਨਾਲ ਨੱਥੀ ਕੀਤੀ ਤਾਂ ਜੋ ਧਾਮੀ ਸਾਹਿਬ ਨੂੰ ਆਪਣੀਆਂ ਪੰਥ ਵਿਰੋਧੀ ਕੀਤੀਆਂ ਸਾਜਿਸਾਂ ਦਾ ਚੇਤੇ ਆ ਸਕੇ।
Get all latest content delivered to your email a few times a month.