ਤਾਜਾ ਖਬਰਾਂ
ਨਵੀਂ ਦਿੱਲੀ : ਚੀਫ ਜਸਟਿਸ ਸੰਜੀਵ ਖੰਨਾ ਨੇ ਸ਼ਨਿਚਰਵਾਰ ਨੂੰ ਜਸਟਿਸ ਯਸ਼ਵੰਤ ਵਰਮਾ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਅੱਗ ਲੱਗਣ ਮਗਰੋਂ ਜਸਟਿਸ ਵਰਮਾ ਦੇ ਘਰੋਂ ਵੱਡੀ ਮਾਤਰਾ 'ਚ ਰਕਮ ਬਰਾਮਦ ਕੀਤੀ ਗਈ ਸੀ। ਜਸਟਿਸ ਖੰਨਾ ਨੇ ਦਿੱਲੀ ਹਾਈ ਕੋਰਟ ਦੇ ਜੱਜ ਡੀਕੇ ਉਪਾਧਿਆਏ ਤੋਂ ਮਿਲੀ ਰਿਪੋਰਟ ਮਗਰੋਂ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜੱਜ ਵਰਮਾ ਨੂੰ ਕੋਈ ਕੰਮ ਨਾ ਦਿੱਤੇ ਜਾਣ ਲਈ ਵੀ ਕਿਹਾ ਹੈ।
ਜਾਂਚ ਕਮੇਟੀ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਜੀਐੱਸ ਸੰਧਾਵਾਲੀਆ ਤੇ ਕਰਨਾਟਕ ਹਾਈ ਕੋਰਟ ਦੇ ਜੱਜ ਅਨੂ ਸ਼ਿਵਰਮਨ ਸ਼ਾਮਲ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਰਿਪੋਰਟ ਤੇ ਹੋਰ ਦਸਤਾਵੇਜ਼ ਸਰਬਉੱਚ ਅਦਾਲਤ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਅੰਦਰੁਨੀ ਜਾਂਚ ਕੀਤੀ ਹੈ ਤੇ ਜਸਟਿਸ ਵਰਮਾ ਨੂੰ ਇਲਾਹਾਬਾਦ ਹਾਈ ਕੋਰਟ 'ਚ ਟ੍ਰਾਂਸਫਰ ਕਰਨ ਦਾ ਮਤਾ ਵੱਖਰਾ ਹੈ। ਜਸਟਿਸ ਵਰਮਾ ਦੀ ਰਿਹਾਇਸ਼ 'ਤੇ ਹੋਈ ਘਟਨਾ ਸਬੰਧੀ ਗ਼ਲਤ ਸੂਚਨਾ ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸੂਚਨਾ ਮਿਲਣ ਤੇ ਜਸਟਿਸ ਉਪਾਧਿਆਏ ਨੇ 20 ਮਾਰਚ ਨੂੰ ਕਾਲੇਜੀਅਮ ਦੀ ਮੀਟਿੰਗ ਤੋਂ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਜਸਟਿਸ ਵਰਮਾ ਤੋਂ ਇਲਾਵਾ ਸੁਪਰੀਮ ਕੋਰਟ ਦੀ ਸਲਾਹ ਦੇਣ ਵਾਲੇ ਜੱਜਾਂ ਤੇ ਸਬੰਧਤ ਉੱਚ ਅਦਾਲਤਾਂ ਦੇ ਚੀਫ ਜਸਟਿਸਾਂ ਨੂੰ ਪੱਤਰ ਭੇਜੇ ਗਏ ਸਨ। ਮਿਲੀਆਂ ਪ੍ਰਤੀਕਿਰਿਆਵਾਂ 'ਤੇ ਵਿਚਾਰ ਕੀਤਾ। ਜਾਵੇਗਾ ਤੇਇਸ ਤੋਂ ਬਾਅਦ ਕਾਲੇਜੀਅਮ ਇਕ ਮਤਾ ਪਾਸ ਕਰੇਗਾ।
Get all latest content delivered to your email a few times a month.