ਤਾਜਾ ਖਬਰਾਂ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਸ ਸਾਲ ਦੇ ਵਿਸ਼ੇ “ ਗਲੇਸ਼ੀਅਰ ਦੇ ਰੱਖ-ਰਖਾਵ” ‘ਤੇ ਕੇਂਦਰਿਤ ਵਿਸ਼ਵ ਜਲ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਵਿਚ ਸਥਾਈ ਜੀਵਨ ਅਤੇ ਜਲ ਚੱਕਰ ਨੂੰ ਬਣਾਈ ਰੱਖਣ ‘ਚ ਗਲੇਸ਼ੀਅਰ ਦੇ ਅਹਿਮ ਰੋਲ ‘ਤੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪਿਘਲਦੇ ਗਲੇਸ਼ੀਅਰ ਤੇ ਜਲਵਾਯੂ ਪਰਿਵਰਤਨ ਦੇ ਖਤਰਨਾਕ ਪ੍ਰਭਾਵਾਂ ਨੂੰ ਤੁਰੰਤ ਰੋਕਣ ਲਈ ਕਾਰਵਾਈ ਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ 100 ਦੇ ਕਰੀਬ ਵਿਦਿਆਰਥੀਆਂ ਤੇ ਅਧਿਅਪਕਾਂ ਨੇ ਹਿੱਸਾ ਲਿਆ ਅਤੇ ਬੱਚਿਆਂ ਦੇ ਨੁਕੱੜ ਨਾਟਕ ਤੇ ਕੈਪਸ਼ਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ ।ਇਸ ਪ੍ਰੋਗਰਾਮ ਦੌਰਾਨ ਗਲੇਸ਼ੀਅਰ ਦੀ ਮਹੱਹਤਾਂ ਅਤੇ ਸਾਂਭ—ਸੰਭਾਲ *ਤੇ ਜ਼ੋਰ ਦਿੱਤਾ ਗਿਆ ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜਿਵੇਂ ਜਿਵੇਂ ਵਿਸ਼ਵ ਦਾ ਤਾਪਮਾਨ ਵੱਧ ਰਿਹਾ ਅਤੇ ਗਲੇਸ਼ੀਅਰ ਤੇਜੀ ਨਾਲ ਸੁੰਗੜ ਰਹੇ ਹਨ, ਇਹਨਾਂ ਕਾਰਨ ਜਲ ਚੱਕਰ ਵਿਚ ਅਜਿਹੇ ਬਦਲਾਅ ਹੋ ਰਹੇ ਜਿਹਨਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗਲੇਸ਼ੀਅਰ ਦੇ ਪਿਘਲਣ ਕਾਰਨ ਜਿੱਥੇ ਕਈ ਥਾਵਾਂ *ਤੇ ਹੜ੍ਹਾਂ ਦਾ ਸਕੰਟ ਪੈਦਾ ਹੋ ਗਿਆ ਹੈ , ਜ਼ਮੀਨ ਖਿਸਕ ਰਹੀ ਹੈ ਅਤੇ ਸਮੁੰਦਰੀ ਪਾਣੀ ਦਾ ਪੱਧਰ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਉੱਥੇ ਹੀ ਅਜਿਹਾ ਵਰਤਾਰਾ ਧਰਤੀ ਦੇ ਈਕੋ ਸਿਸਟਮ ਅਤੇ ਸਮਾਜ ਲਈ ਬੇਹੱਦ ਖਤਰਨਾਕ ਹੈ। ਇਸ ਮੌਕੇ ਡਾ.ਗਰੋਵਰ ਨੇ ਗਲੇਸ਼ੀਅਰ ਦੀਆਂ ਬਹਾਲੀ,ਜਲਵਾਯੂ ਪਰਿਵਰਤਨ ਅਤੇ ਵਿਸ਼ਵੀ ਜਲ ਸਕੰਟ ਦੀਆਂ ਚੁਣੌਤੀਆਂ ਦੇ ਹੱਲ ਲਈ ਇਕੱਠੇ ਹੋਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਗਲਸ਼ੀਅਰਾਂ ਦੀ ਸੁਰੱਖਿਆ ਲਈ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ ।
ਭੂਮੀ ਸੰਭਾਲ ਸਵ-ਡਵੀਜ਼ਨ ਅਧਿਕਾਰੀ ਜਲੰਧਰ ਇੰਜੀ ਲੁਪਿੰਦਰ ਕੁਮਾਰ ਇਸ ਮੌਕੇ ਮਾਹਿਰ ਵਜੋਂ ਹਾਜ਼ਰ ਅਤੇ ਉਨ੍ਹਾਂ ਨੇ ਸਥਾਈ ਜਲ ਪ੍ਰਬੰਧ ‘ਤੇ ਵਿਸ਼ੇਸ਼ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ । ਉਨ੍ਹਾਂ ਪੰਜਾਬ ਦੇ ਪਾਣੀ ਦੇ ਹਲਾਤ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿਚ ਪਾਣੀ ਦੀ ਕੁੱਲ ਉਲਬੰਧਤਾ 52.85 ਬਿਲੀਅਨ ਕਿਊਬਿਕ ਮੀਟਰ ਹੈ, ਜਦੋਂ ਕਿ ਇਸ ਵੇਲੇ ਮੰਗ 66.12 ਬਿਲੀਅਨ ਕਿਊਬਿਕ ਮੀਟਰ ਹੈ। ਇਸ ਕਰਕੇ ਅਸੀਂ13.27 ਬਿਲੀਅਨ ਕਿਊਬਿਕ ਮੀਟਰ ਦੀ ਘਾਟ ਨਾਲ ਜੂਝ ਰਹੇ ਹਾਂ । ਉਨ੍ਹਾਂ ਪਾਣੀ ਦੇ ਘਾਟੇ ਦੀ ਪੂਰਤੀ ਅਤੇ ਆਉਣ ਵਾਲੀਆਂ ਪ੍ਹੀੜ੍ਹੀਆਂ ਵਾਸਤੇ ਸਥਾਈ ਜਲ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਵਿਹਾਰਕ ਹੱਲਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ ।ਉਨ੍ਹਾਂ ਨੇ ਭੂਮੀਗਤ ਜਲ ਦੀ ਬਹਾਲੀ ਅਤੇ ਸਤਾਹੀ ਜਲ ਦੇ ਭੰਡਾਰਨ ਲਈ ਮੀਂਹ ਦੇ ਪਾਣੀ ਨੂੰ ਸੰਭਾਲਣ ਵਰਗੇ ਪ੍ਰੋਜੈਕਟਾਂ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਹਰੇਕ ਨੂੰ ਜਲ ਸੰਭਾਲ ਲਈ ਕਾਰਗਰ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਇਸ ਪਾਸੇ ਵੱਲ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ।
ਅੱਜ ਦਾ ਪ੍ਰੋਗਰਾਮ ਇਹ ਸੰਦੇਸ਼ ਦਿੰਦਾ ਹੋਇਆ ਸਫ਼ਲਤਾ ਪੂਰਵਕ ਨੇਪਰੇ ਕਿ ਜਲ ਦੀ ਸਾਂਭ—ਸੰਭਾਲ ਦੇ ਯਤਨ ਕਰਨੇ ਕੇਵਲ ਸਰਕਾਰਾਂ ਦੀ ਜ਼ਿੰਮੇਵਾਰੀ ਹੀ ਨਹੀਂ ਹੈ ਸਗੋਂ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਇਸ ਪ੍ਰਤੀ ਜਾਗਰੂਕ ਹੋਈਏ।
Get all latest content delivered to your email a few times a month.