ਤਾਜਾ ਖਬਰਾਂ
ਰਾਏਕੋਟ 20 ਮਾਰਚ (ਗੁਰਸੇਵਕ ਮਿੱਠਾ)— ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿਚ ਫਰਦ ਲੈਣ ਅਤੇ ਹੋਰਨਾਂ ਕੰਮਾਂ ਸਬੰਧੀ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਫਰਦ ਕੇਂਦਰ ਵਿਚ ਕੰਮ ਕਰ ਰਹੇ ਸੈਂਕੜੇ ਨੌਜਵਾਨਾਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਇਸ ਸਬੰਧ ਵਿਚ ਫਰਦ ਕੇਂਦਰ ਰਾਏਕੋਟ ਦੇ ਸਮੂਹ ਸਟਾਫ਼ ਨੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਐਸਡੀਐਮ ਰਾਏਕੋਟ ਅਤੇ ਤਹਿਸੀਲਦਾਰ ਰਾਏਕੋਟ ਨੂੰ ਦਿੱਤੇ ਇੱਕ ਮੰਗ ਪੱਤਰ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਫਰਦ ਕੇਂਦਰ ਦਾ ਮੁੱਖ ਕੰਮ ਲੋਕਾਂ ਦੀ ਜ਼ਮੀਨ, ਪਲਾਟ ਆਦਿ ਦੀ ਮਾਲ ਮਹਿਕਮੇ ’ਚ ਦਰਜ ਜਾਣਕਾਰੀ ਦੀ ਨਕਲ ਜਾਰੀ ਕਰਨਾ ਹੈ ਪ੍ਰੰਤੂ ਹੁਣ ਪੰਜਾਬ ਸਰਕਾਰ ਨੇ ਨਵੀਂ ਤਬਦੀਲੀ ਕਰਦਿਆਂ ਫਰਦ ਦੀ ਕਾਪੀ ਆਨਲਾਈਨ ਪੋਰਟਲ ’ਤੇ ਕਿਊਆਰ ਕੋਰਡ ਰਾਹੀਂ ਜਾਰੀ ਹੋਣ ਲੱਗ ਪਈਆਂ, ਜਦਕਿ ਇੰਤਕਾਲ ਦੀ ਐਂਟਰੀ ਦਾ ਕੰਮ ਪਹਿਲਾ ਹੀ ਪਟਵਾਰੀ ਨੂੰ ਦਿੱਤਾ ਗਿਆ ਸੀ।ਇਸ ਤਬਦੀਲੀ ਨਾਲ ਨਾਲ ਹੁਣ ਪੰਜਾਬ ਦੇ ਫਰਦ ਕੇਂਦਰ ਵਿਚ ਕੰਮ ਕਰਦੇ ਤਕਰੀਬਨ 900 ਮੁਲਾਜਮਾਂ ਦੀ ਨੌਕਰੀ ਜਾਣ ਦਾ ਖਦਸਾ ਬਣਿਆ ਹੋਇਆ ਹੈ, ਸਗੋਂ ਅਤਿ ਦੀ ਮਹਿਗਾਈ ਵਿੱਚ ਨੌਕਰੀ ਦਾ ਨਾਂ ਹੋਣਾ ਜਾਂ ਨੌਕਰੀ ਤੋਂ ਕੱਢਣ ਕਾਰਨ ਉਹ ਆਪਣੇ ਦਾ ਪਰਿਵਾਰ ਪਾਲਣ-ਪੋਸ਼ਣ ਕਰਨ ਵਿਚ ਦਿਕਤ ਪੇਸ਼ ਆਵੇਗੀ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਦਾ ਸਾਰਾ ਸਟਾਫ ਸੀਐਮਐਸ ਕੰਪਨੀ ਅਧੀਨ ਲਗਭਗ 18 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਅਤੇ ਉਨ੍ਹਾਂ ਦੀ ਤਨਖਾਹ ਹਰ ਮਹੀਨੇ 5 ਤਾਰੀਖ ਤੋਂ ਪਹਿਲਾ ਆ ਜਾਂਦੀ ਸੀ ਪਰ ਫਰਵਰੀ 2025 ਦੀ ਤਨਖਾਹ ਅਜੇ ਤੱਕ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਜਿਸ ਕਰਕੇ ਉਹ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਬਲਕਿ ਤਨਖਾਹ ਨਾ ਮਿਲਣ ਕਰਕੇ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ-ਜਾਣ ਦੇ ਨਾਲ-ਨਾਲ ਘਰ ਪਰਿਵਾਰ ਚਲਾਉਣਾ ਵੀ ਔਖਾ ਹੋ ਗਿਆ ਹੈ ਕਿਉਂਕਿ ਮਾਰਚ ਦਾ ਮਹੀਨੇ ਬੱਚਿਆ ਦੇ ਸਕੂਲ ਦਾਖਲੇ ਭਰਨੇ ਹੁੰਦੇ ਹਨ। ਜਿਸ ਵਿਚ ਦੇਰੀ ਹੋਣ ਕਰਕੇ ਸਾਨੂੰ ਮਾਨਸਿਕ ਤੌਰ ’ਤੇ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ, ਬਲਕਿ ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਦਾ ਘਰ-ਪਰਿਵਾਰ ਉਨ੍ਹਾਂ ’ਤੇ ਹੀ ਨਿਰਭਰ ਹੈ। ਉਨ੍ਹਾਂ ਅਪੀਲ ਕਰਦਿਆਂ ਆਖਿਆ ਕਿ ਫਰਵਰੀ 2025 ਮਹੀਨੇ ਦੀ ਪੈਂਡਿੰਗ ਪਈ ਤਨਖਾਹ ਜਲਦ ਜਾਰੀ ਕਾਰਵਾਈ ਜਾਵੇ ਤਾਂ ਜੋ ਅਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਦਫਤਰੀ ਜ਼ਿੰਮੇਵਾਰੀ ਸੁਚਾਰੂ ਢੰਗ ਨਾਲ ਚਲਾ ਸਕੀਏ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆ ਆਖਿਆ ਕਿ ਸਰਕਾਰ ਸੇਵਾ ਕੇਂਦਰ ਦੇ ਸਟਾਫ ਨੂੰ ਰੈਵੀਨਿਊ ਦੀ ਸਪੈਸ਼ਲ ਟ੍ਰੇਨਿੰਗ ਦੇ ਕੇ ਉਨ੍ਹਾਂ ਕੋਲੋ ਹੀ ਆਨਲਾਈਨ ਪੋਰਟਲ ਦਾ ਕੰਮ ਕਰਵਾਉਣ ਲੱਗੀ ਹੈ, ਜਦਕਿ ਇਸ ਕੰਮ ਵਿਚ ਫਰਦ ਕੇਂਦਰ ਦਾ ਸਾਰਾ ਸਟਾਫ਼ ਪੂਰੀ ਤਰ੍ਹਾਂ ਮਾਹਿਰ ਹੈ, ਜਿਨ੍ਹਾਂ ਕੋਲ 10-15 ਸਾਲ ਦਾ ਤਜ਼ਰਬਾ ਵੀ ਹੈ। ਜਿਸ ਦੇ ਚਲਦੇ ਉਹ ਇਹ ਕੰਮ ਬੜੇ ਵਧੀਆ ਤਰੀਕੇ ਨਾਲ ਬਿਨ੍ਹਾਂ ਕਿਸੇ ਟ੍ਰੇਨਿੰਗ ਤੋਂ ਕਰ ਸਕਦੇ ਹਨ। ਇਸ ਲਈ ਇਹ ਕੰਮ ਨਵੇਂ ਸਿਰਿਓ ਸੇਵਾ ਕੇਂਦਰ ਦੇ ਸਟਾਫ ਨੂੰ ਦੇਣ ਦੀ ਬਜਾਏ ਫਰਦ ਕੇਂਦਰ ਦੇ ਤੁਜਰਬੇਕਾਰ ਸਟਾਫ ਕੋਲੋਂ ਕਰਵਾਇਆ ਜਾਵੇ, ਜਿਸ ਨਾਲ ਜਿਥੇ ਉਨ੍ਹਾਂ ਨੂੰ ਨੌਕਰੀਆਂ ਜਾਣ ਦੇ ਡਰ ਤੋਂ ਛੁਕਟਾਰਾ ਮਿਲ ਜਾਵੇਗਾ ਅਤੇ ਸੈਂਕੜੇ ਮੁਲਾਜ਼ਮਾਂ ਦਾ ਭਵਿੱਖ ਖ਼ਰਾਬ ਹੋਣ ਤੋਂ ਬੱਚ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਐਸਡੀਐਮ ਰਾਏਕੋਟ ਨੇ ਫਰਦ ਕੇਂਦਰ ਦੇ ਸਟਾਫ਼ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਅਨਿਲ ਕੁਮਾਰ, ਰਮਨਦੀਪ ਸਿੰਘ, ਸਤਿੰਦਰ ਕੌਰ, ਬਲਜਿੰਦਰ ਕੌਰ, ਸੋਨੂੰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
Get all latest content delivered to your email a few times a month.