ਤਾਜਾ ਖਬਰਾਂ
ਮਾਨਸਾ, 18 ਮਾਰਚ :(ਸੰਜੀਵ ਜਿੰਦਲ) ਤਹਿਸੀਲ ਕੰਪਲੈਕਸ, ਮਾਨਸਾ ਵਿਚ ਚਾਹ, ਦੁੱਧ, ਕੰਟੀਨ ਅਤੇ ਸਾਈਕਲ/ਸਕੂਟਰ ਸਟੈਂਡ ਦਾ ਠੇਕਾ ਸਾਲ 2025-26 ਲਈ ਤਹਿਸੀਲ ਦਫ਼ਤਰ ਮਾਨਸਾ ਵਿਖੇ 28 ਮਾਰਚ, 2025 ਨੂੰ ਸਵੇਰੇ 11 ਵਜੇ ਬੋਲੀ ਰੱਖੀ ਗਈ ਹੈ।
ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਮਾਨਸਾ ਨੇ ਦੱਸਿਆ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਸਾਈਕਲ/ਸਕੂਟਰ ਸਟੈਂਡ ਦੀ ਬੋਲੀ ਦੇਣ ਲਈ ਹਰ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਬਤੌਰ ਸਕਿਊਰਟੀ ਉਨ੍ਹਾਂ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਪੈਣਗੇ। ਸਫਲ ਬੋਲੀਕਾਰ ਦੀ ਸਕਿਊਰਟੀ ਜਮ੍ਹਾਂ ਰੱਖੀ ਜਾਵੇਗੀ ਅਤੇ ਅਸਫਲ ਬੋਲੀਕਾਰ ਨੂੰ ਸਕਿਊਰਟੀ ਵਾਪਸ ਕਰ ਦਿੱਤੀ ਜਾਵੇਗੀ।
ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਘੱਟੋ ਘੱਟ ਬੋਲੀ ਦਾ 1/4 ਹਿੱਸਾ ਮੌਕੇ ’ਤੇ ਜਮ੍ਹਾਂ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜ਼ਮਾਨਤ ਦੀ ਰਕਮ ਜ਼ਬਤ ਕਰ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਠੇਕਾ ਸਾਲ 2025-26 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ, 2026 ਤੱਕ ਹੋਵੇਗਾ। ਕਿਸੇ ਵੀ ਵਿਅਕਤੀ ਨੂੰ ਜਿਸ ਵੱਲ ਤਹਿਸੀਲ ਦਫ਼ਤਰ ਮਾਨਸਾ ਜਾਂ ਕਿਸੇ ਕਿਸਮ ਦਾ ਬਕਾਇਆ ਰਹਿੰਦਾ ਹੋਵੇਗਾ ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਹੀ ਮੰਨੀ ਜਾਵੇਗੀ, ਉਨ੍ਹਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਬਿਨ੍ਹਾਂ ਕਾਰਨ ਦੱਸੇ ਬੋਲੀ ਰੱਦ ਕਰ ਸਕਦੇ ਹਨ।
ਚਾਹ ਦੁੱਧ ਕੰਟੀਨ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ’ਤੇ ਲਗਾਉਣੀ ਹੋਵੇਗੀ। ਇਸ ਕੰਮ ਲਈ ਕੋਈ ਵੀ ਟੈਕਸ ਜੋ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਦੇਣਾ ਯੋਗ ਹੋਵੇਗਾ, ਉਹ ਠੇਕੇਦਾਰ ਵੱਲੋਂ ਹੀ ਦਿੱਤਾ ਜਾਵੇਗਾ। ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿਚ ਜੋ ਸ਼ਿਕਾਇਤ ਸਹੀ ਪਾਈ ਜਾਵੇਗਾ ਠੇਕਾ ਬਿਨ੍ਹਾਂ ਕਾਰਨ ਦੱਸੇ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਅਤੇ ਠੇਕੇਦਾਰ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ।
ਠੇਕੇਦਾਰ ਇਸ ਠੇਕੇ ਨੂੰ ਅੱਗੇ ਤਬਦੀਲ ਨਹੀਂ ਕਰ ਸਕੇਗਾ। ਠੇਕਾ ਲੈਣ ਤੋਂ ਪਹਿਲਾਂ ਇਸ ਸਬੰਧੀ ਠੇਕੇਦਾਰ ਨੂੰ ਇਕ ਲਿਖ਼ਤੀ ਇਕਰਾਰਨਾਮਾ ਸਾਈਨ ਕਰਨਾ ਪਵੇਗਾ। ਤਸਦੀਕ ਸ਼ੁਦਾ ਬਿਆਨ ਹਲਫੀਆ, ਰਿਹਾਇਸ਼ ਸਬੰਧੀ ਸਬੂਤ ਅਤੇ ਦੋ ਖਾਲੀ ਚੈੱਕ ਜਮ੍ਹਾਂ ਕਰਵਾਉਣੇ ਹੋਣਗੇ। ਬਾਕੀ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ। ਸਾਰੀਆਂ ਸ਼ਰਤਾਂ ਦਾ ਪਾਲਣ ਕਰਨਾ ਠੇਕੇਦਾਰ ਵੱਲੋਂ ਲਾਜ਼ਮੀ ਹੋਵੇਗਾ।
ਜੋ ਵੀ ਵਿਅਕਤੀ ਤਹਿਸੀਲ ਕੰਪਲੈਕਸ, ਮਾਨਸਾ ਵਿਚ ਚਾਹ, ਦੁੱਧ ਕੰਟੀਨ, ਸਾਈਕਲ/ਸਕੂਟਰ ਸਟੈਂਡ ਦਾ ਠੇਕਾ ਲੈਣਾ ਚਾਹੁੰਦੇ ਹਨ, ਉਹ ਨਿਰਧਾਰਤ ਮਿਤੀ 28 ਮਾਰਚ, 2025 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ, ਮਾਨਸਾ ਵਿਖੇ ਹਾਜ਼ਰ ਹੋ ਸਕਦੇ ਹਨ।
Get all latest content delivered to your email a few times a month.