ਤਾਜਾ ਖਬਰਾਂ
ਫਲਾਵਰ ਸ਼ੋਅ ਦੌਰਾਨ ਐਸ.ਐਸ.ਪੀ. ਅਤੇ ਏਡੀਸੀ ਨੇ ਕੀਤੀ ਇਨਵਾਇਰਮੈਂਟ ਸੁਸਾਇਟੀ ਦੇ ਪ੍ਰਬੰਧਾਂ ਦੀ ਸ਼ਲਾਘਾ
ਮਾਨਸਾ, 17 ਮਾਰਚ : (ਸੰਜੀਵ ਜਿੰਦਲ) ਰੰਗ ਬਿਰੰਗੇ ਫੁੱਲਾਂ ਵਾਂਗ ਹੀ ਪੰਜਾਬ ਨੂੰ ਵੀ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਜਲਦ ਹੀ ਸਰਕਾਰ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਨੇ ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ ਸਥਾਨਕ ਸੈਂਟਰਲ ਪਾਰਕ ਵਿਖੇ ਕਰਵਾਏ 27ਵੇਂ ਫਲਾਵਰ ਸ਼ੋਅ ਵਿੱਚ ਬਤੌਰ ਮੁੱਖ—ਮਹਿਮਾਨ ਸਿ਼ਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸਿ਼ਆਂ ਦਾ ਲੱਕ ਤੋੜਨ ਲਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਸ਼ਾ ਸਪਲਾਈ ਕਰਨ ਵਾਲੇ ਲੋਕਾਂ ਨੂੰ ਫੜ ਕੇ ਜੇਲ੍ਹ ਅੰਦਰ ਪਾਇਆ ਜਾ ਰਿਹਾ ਹੈ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਅਤੇ ਇਨਵਾਇਰਮੈਂਟ ਸੋਸਾਇਟੀ ਦੇ ਪ੍ਰਧਾਨ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਹ 27ਵਾਂ ਫਲਾਵਰ ਸ਼ੋਅ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਦੀ ਮੰਨਸ਼ਾ ਹੁੰਦੀ ਹੈ ਕਿ ਹਰ ਸਾਲ ਨਾਲੋਂ ਕੁਝ ਬਿਹਤਰ ਕੀਤਾ ਜਾਵੇ, ਤਾਂ ਜੋ ਇਹ ਫਲਾਵਰ ਸੋ਼ਅ ਪਿਛਲੇ ਸਾਲ ਨਾਲੋਂ ਯਾਦਗਾਰੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਫਲਾਵਰ ਸ਼ੋਅ ਅਮਿੱਟ ਯਾਦਾਂ ਛੱਡ ਯਾਦਗਾਰੀ ਹੋ ਨਿਬੜਿਆ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫੁੱਲਾਂ ਦੀ ਖੇਤੀ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਅਤੇ ਵਿਦੇਸ਼ਾਂ ਦੀ ਥਾਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਮਿਹਨਤ ਕਰਨ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਆਊਸੇਪਚਨ ਨੇ ਇਨਵਾਇਰਮੈਂਟ ਸੁਸਾਇਟੀ ਵੱਲੋਂ ਕਰਵਾਏ ਗਏ ਇਹ ਫਲਾਵਰ ਸ਼ੋਅ ਦੀ ਪ੍ਰਸੰਸ਼ਾ ਕੀਤੀ।
ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਨਰੇਸ਼ ਵਿੱਕੀ ਨੇ ਕਿਹਾ ਕਿ ਇਸ ਫਲਾਵਰ ਸ਼ੋਅ ਦੀ ਸਫਲਤਾ ਲਈ ਸਾਰੇ ਹੀ ਟੀਮ ਮੈਂਬਰਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਜੀਅ—ਤੋੜ ਮਿਹਨਤ ਕੀਤੀ ਜਿਸ ਸਦਕਾ ਇਸ ਫਲਾਵਰ ਸ਼ੋਅ ਦੇ ਹਿੱਟ ਹੋਣ ਦਾ ਸਿਹਰਾ ਸਮੂਹ ਟੀਮ ਮੈਂਬਰਾਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅ ਦੌਰਾਨ 50 ਤੋਂ ਵਧੇਰਾ ਲੋਕਾਂ ਨੇ ਆਪਣੀਆਂ ਸੁੰਦਰ—ਸੁੰਦਰ ਸਟਾਲਾਂ ਲਗਾਕੇ ਆਕਰਸ਼ਨ ਦਾ ਕੇਂਦਰ ਬਣਾਈ ਰੱਖਿਆ, ਜਿਸਨੂੰ ਆਮ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਸ ਤੋਂ ਇਲਾਵਾ 3-4 ਥਾਵਾਂ ਤੇ ਸੈਲਫ਼ੀ ਪੁਆਇੰਟ ਵੀ ਰੱਖੇ ਗਏ ਜਿਨ੍ਹਾਂ ਨਾਲ ਦਰਸ਼ਕਾਂ ਨੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ।ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਕੇ.ਸੀ.ਐਲ. ਘਰਾਟ ਤੋਂ ਸ਼੍ਰੀ ਵਿਨਿਤ ਕੁਮਾਰ ਅਤੇ ਰੈਨੇਸਾਂ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਮਿਲਿਆ।
ਕਨਵੀਨਰ ਅਸੋ਼ਕ ਸਪੋਲੀਆ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦਾ ਮੁੱਖ ਆਕਰਸ਼ਨ ਭਾਂਤ—ਭਾਂਤ ਦੇ ਫੁੱਲਾਂ ਦੀ ਪ੍ਰਦਰਸ਼ਨੀ ਰਹੀ, ਜਿਸਨੂੰ ਫਲਾਵਰ ਸ਼ੋਅ ਵਿੱਚ ਆਏ ਹਰੇਕ ਵਿਅਕਤੀ ਨੇ ਖ਼ੂਬ ਪਸੰਦ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਫੁੱਲਾਂ ਦੀਆਂ 100 ਤੋਂ ਵਧੇਰੇ ਵਰਾਇਟੀਆਂ ਨਾਲ ਲੋਕਾਂ ਨੂੰ ਰੁਬਰੂ ਕਰਵਾਇਆ ਗਿਆ।ਇਸ ਤੋਂ ਇਲਾਵਾ ਵੱਖ—ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹੀ ਰੱਖਿਆ।ਸਮਾਗਮ ਦੌਰਾਨ ਡਾਗ ਸ਼ੋਅ, ਡਰਾਅ ਰਾਹੀਂ ਇਨਾਮ, ਕੱਪਲ ਸ਼ੋਅ ਵਿਸੇ਼ਸ਼ ਆਕਰਸਣ ਰਹੇ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਬੂਟਾ ਸਿੰਘ ਗਿੱਲ, ਪ੍ਰਧਾਨ ਆਈ.ਐਮ. ਏ. ਡਾ. ਜਨਕ ਰਾਜ ਸਿੰਗਲਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਪ੍ਰਧਾਨ ਟਰੱਕ ਯੁਨੀਅਨ ਰਿੰਪੀ ਮਾਨਸ਼ਾਹੀਆ, ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਸੁਨੀਲ ਕੁਮਾਰ ਨੀਨੂੰ, ਤਹਿਸੀਲਦਾਰ ਹਰਕਰਮ ਸਿੰਘ, ਅਸ਼ਵਨੀ ਕੁਮਾਰ ਏ.ਈ.ਓ. ਮਾਨਸਾ, ਸੋਸਾਇਟੀ ਜਨਰਲ ਸਕੱਤਰ ਸ਼੍ਰੀ ਵਿਸ਼ਾਲ ਜੈਨ ਗੋਲਡੀ, ਐਸ.ਐਚ.ਓ. ਬੇਅੰਤ ਕੌਰ, ਅਰਪਿਤ ਚੌਧਰੀ, ਪੁਨੀਤ ਸ਼ਰਮਾ ਗੋਗੀ, ਰੋਹਤਾਸ਼ ਸਿੰਗਲਾ, ਡਾ. ਵਿਕਾਸ ਸ਼ਰਮਾ, ਨਵੀਨ ਬੋਹਾ, ਗੁਰਮੰਤਰ ਸਿੰਘ, ਰਾਮ ਕ੍ਰਿਸ਼ਨ ਚੁੱਘ, ਨਰਿੰਦਰ ਟੀਨੂੰ, ਬਲਜੀਤ ਸਿੰਘ ਕੜਵਲ, ਤਰਸੇਮ ਸੇਮੀ, ਡਾ. ਵਿਨੋਦ ਮਿੱਤਲ, ਅਮਨ ਮਿੱਤਲ, ਵਿਜੇ ਕੁਮਾਰ ਜਿੰਦਲ, ਅੰਮ੍ਰਿਤਪਾਲ ਗੋਇਲ, ਪੂਰਨਚੰਦ, ਰਵਿੰਦਰ ਗਰਗ,ਐਡਵੋਕੇਟ ਆਰ.ਸੀ.ਗੋਇਲ ,ਜਤਿੰਦਰਵੀਰ ਗੁਪਤਾ, ਰਾਕੇਸ਼ ਸੇਠੀ, ਐਸ.ਡੀ.ਓ. ਰਜਿੰਦਰ ਕੁਮਾਰ, ਜਗਜੀਤ ਸਿੰਘ, ਸੁਸ਼ੀਲ ਜਿੰਦਲ, ਬਲਵੰਤ ਸਿੰਘ , ਵਰੁਣ ਮਾਲਵਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।
Get all latest content delivered to your email a few times a month.