ਤਾਜਾ ਖਬਰਾਂ
ਮੋਗਾ- ਪੀ ਸੀ ਐਮ ਐਸ ਐਸੋਸੀਏਸ਼ਨ ਮੋਗਾ ਵੱਲੋਂ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਿਲਾ ਪ੍ਰਧਾਨ ਗਗਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਸਿਵਿਲ ਸਰਜਨ ਮੋਗਾ ਨੂੰ ਜੀ ਆਇਆ ਨੂੰ ਕਿਹਾ ਅਤੇ ਮੋਗਾ ਵਿੱਚ ਸਿਹਤ ਸੇਵਾਵਾਂ ਵਿਚ ਹੋਰ ਲਗਾਤਾਰ ਨਿਖਾਰ ਲੈ ਕੇ ਆਉਣ ਦੇ ਪੁਰਜੋਰ ਯਤਨ ਕੀਤੇ ਜਾ ਰਹੇ ਹਨ । ਅਤੇ ਸਿਵਿਲ ਸਰਜਨ ਮੋਗਾ ਨੂੰ ਵਿਸ਼ਵਾਸ਼ ਦਿਵਾਇਆ ਕਿ ਐਸੋਸੀਏਸ਼ਨ ਹਰ ਤਰਾ ਦੇ ਸਹਿਯੋਗ ਲਈ ਹਮੇਸ਼ਾ ਤਤਪਰ ਰਹੇਗੀ। ਇਸ ਮੌਕੇ ਤੇ ਹਾਜਰ ਡਾਕਟਰ ਗਗਨਦੀਪ ਸਿੱਧੂ , ਡਾਕਟਰ ਰਕੇਸ਼ ਡਰੋਲੀ ਭਾਈ, ਡਾਕਟਰ ਗੌਤਮਬੀਰ ਸੋਡੀ, ਸਾਹਿਲ ਮਿੱਤਲ, ਡਾਕਟਰ ਮਨਿੰਦਰ ਬਾਵਾ, ਡਾਕਟਰ ਅਰਬਾਜ ਗਿੱਲ, ਡਾਕਟਰ ਸਿਮਰਤ ਖੋਸਾ, ਡਾਕਟਰ ਚਰਨਪ੍ਰੀਤ ਸਿੰਘ, ਡਾਕਟਰ ਮਾਨਿਕ ਸਿੰਗਲਾ, ਡਾਕਟਰ ਗੌਰਵਪ੍ਰੀਤ ਸੋਡੀ, ਡਾਕਟਰ ਸਿਮਰਨ,ਡਾਕਟਰ ਉਪਵਣ ਵੀ ਹਾਜ਼ਿਰ ਸਨ।
Get all latest content delivered to your email a few times a month.