ਤਾਜਾ ਖਬਰਾਂ
ਲੁਧਿਆਣਾ- ਲੁਧਿਆਣਾ ਵਿੱਚ ਇੱਕ ਬੈਂਕ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ, ਕਰੀਬ 3 ਤੋਂ 4 ਅਪਰਾਧੀ ਕੈਂਚੀ ਗੇਟ ਨੂੰ ਕੱਟ ਕੇ ਬੈਂਕ ਅੰਦਰ ਦਾਖਲ ਹੋਏ। ਅਪਰਾਧੀਆਂ ਨੇ ਬੈਂਕ ਤੋਂ ਕੰਪਿਊਟਰ, ਜਨਰੇਟਰ ਦੀਆਂ ਬੈਟਰੀਆਂ ਅਤੇ ਰਾਊਟਰ ਦੇ ਸਵਿੱਚ ਤੇ ਹੋਰ ਸਮਾਨ ਚੋਰੀ ਕਰ ਲਏ।ਚੋਰਾਂ ਨੇ ਬੈਂਕ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਹੋਈ ਹੈ। ਚੋਰਾਂ ਨੇ ਬੈਂਕ ਵਿੱਚ ਰੱਖੀ ਸੇਫ ਦੇ ਤਾਲੇ ਨੂੰ ਡਰਿੱਲ ਜਾਂ ਕਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੋਈ ਹੈ।
ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਵਾਸੀ ਪਿੰਡ ਰਾਣੀਆ ਥਾਣਾ ਡੇਹਲੋਂ ਨੇ ਦੱਸਿਆ ਕਿ ਉਹ ਸੈਂਟਰਲ ਬੈਂਕ ਦੀ ਸਹਿਕਾਰੀ ਸ਼ਾਖਾ ਟਿੱਬਾ ਵਿੱਚ ਕੰਮ ਕਰਦਾ ਹੈ। 12-13 ਮਾਰਚ ਦੀ ਦਰਮਿਆਨੀ ਰਾਤ ਨੂੰ 3 ਤੋਂ 4 ਚੋਰਾਂ ਨੇ ਬੈਂਕ 'ਤੇ ਹਮਲਾ ਕਰ ਦਿੱਤਾ। ਬਦਮਾਸ਼ ਬੈਂਕ ਦਾ ਗੇਟ ਤੋੜ ਕੇ ਅੰਦਰ ਵੜ ਗਏ। ਚੋਰਾਂ ਨੇ ਕੰਪਿਊਟਰ, ਜਨਰੇਟਰ ਦੀਆਂ ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ।ਬੈਂਕ ਦੀ ਸੇਫ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਚੋਰ ਕਾਮਯਾਬ ਨਹੀਂ ਹੋ ਸਕੇ। ਅਗਲੀ ਸਵੇਰ ਜਦੋਂ ਮੁਲਾਜ਼ਮਾਂ ਨੇ ਬੈਂਕ ਦਾ ਗੇਟ ਟੁੱਟਿਆ ਅਤੇ ਬੈਂਕ ਦਾ ਸਾਮਾਨ ਖਿਲਰਿਆ ਦੇਖਿਆ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।ਇਸ ਮਾਮਲੇ 'ਚ ਪੁਲਸ ਬੈਂਕ 'ਚ ਕੰਮ ਕਰਦੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲੀਸ ਨੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Get all latest content delivered to your email a few times a month.