IMG-LOGO
ਹੋਮ ਪੰਜਾਬ: ਸਿਆਸੀ ਉਥਲ-ਪੁਥਲ ਪੰਜਾਬ ਚ ਵਿਕਾਸ ਦਾ ਏਜੰਡਾ ਸੈਟ ਹੋਣ ਦੇ...

ਸਿਆਸੀ ਉਥਲ-ਪੁਥਲ ਪੰਜਾਬ ਚ ਵਿਕਾਸ ਦਾ ਏਜੰਡਾ ਸੈਟ ਹੋਣ ਦੇ ਸੰਕੇਤ: ਸੁਨੀਲ ਜਾਖੜ ਨੇ ਕਿਹਾ- ਕਾਂਗਰਸ ਨਾਲੋਂ ਵੀ ਪਹਿਲਾਂ ਖਿੱਲਰ ਜਾਵੇਗਾ ਸ਼੍ਰੋਮਣੀ ਅਕਾਲੀ ਦਲ

Admin User - Apr 25, 2024 10:13 PM
IMG

.

ਚੰਡੀਗੜ੍ਹ ਅਪ੍ਰੈਲ 25 : 'ਪੰਜਾਬ ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਵੱਡੇ ਪੱਧਰ ਉੱਤੇ ਭਾਜਪਾ ਐਂਟਰੀ ਸੂਬੇ ਚ ਮੋਦੀ ਸਰਕਾਰ ਦੇ ਵਿਕਾਸ ਦਾ ਏਜੰਡਾ ਹੋਣ ਦਾ ਸੰਕੇਤ ਹੈ।'  ਇਹ ਵਿਚਾਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਚ ਕਾਂਗਰਸ ਦੇ ਆਗੂ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਪੁੱਤਰ ਰਾਹੁਲ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ  ਪ੍ਰਧਾਨ ਲੁਧਿਆਣਾ ਨਿਵਾਸੀ  ਵਿਪਨ ਸੂਦ ਉਰਫ਼ ਕਾਕਾ ਸੂਦ ਨੂੰ ਭਾਜਪਾ ਚ ਸ਼ਾਮਲ ਕਰਨ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ।

ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਆਏ ਦਿਨ ਭਾਜਪਾ ਦੇ ਮੁੱਖ ਦਫਤਰ ਚ ਵਿਰੋਧੀ ਪਾਰਟੀਆਂ ਦੇ ਦਾਖਲੇ ਸਬੰਧੀ ਪ੍ਰੈੱਸ ਕਾਨਫਰੰਸਾਂ ਇੱਕ ਸਟੈਂਡਿੰਗ ਡਾਇਲਾਗ ਬਣ ਗਿਆ ਹੈ, ਭਾਵ ਪੰਜਾਬ ਵਿੱਚ ਭਾਜਪਾ ਦੇ ਵਧਦੇ ਆਏ ਦਿਨ ਪਰਿਵਾਰ ਚ ਹੋਰ ਵਾਧਾ ਹੋ ਰਿਹਾ ਹੈ।

ਜਾਖੜ ਨੇ ਕਿਹਾ ਕਿ ਕਾਂਗਰਸ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਭਾਜਪਾ ਚ ਐਂਟਰੀ ਨੇ ਏਨੀ ਗਤੀ ਫੜ ਲਈ ਹੈ ਕਿ ਜਾਪ ਰਿਹਾ ਹੈ ਕਿ ਕਾਂਗਰਸ ਨਾਲ਼ੋਂ ਸ਼੍ਰੋਮਣੀ ਅਕਾਲੀ ਕੀਤੇ ਤੇਜ਼ੀ ਨਾਲ ਨਾ ਖਿੱਲਰ ਜਾਵੇ।

ਇਸ ਮੌਕੇ ਭਾਜਪਾ ਉਮੀਦਵਾਰਾਂ ਦੇ ਘਿਰਾਓ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਨਾ ਕਰਨ ਸਬੰਧੀ ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਕਿਸਾਨੀ ਦਾ ਮਸਲਾ ਬਹੁਤ ਗੰਭੀਰ ਹੈ, ਕਿਸਾਨ ਆਗੂਆਂ ਤੇ ਵਰਕਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਬਹਿਸਬਾਜ਼ੀ ਚੋਂ ਕੁਝ ਵੀ ਨਹੀਂ ਨਿਕਲਣਾ, ਸਗੋਂ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਜ਼ਰੀਏ ਹੀ ਸਾਰਥਕ ਨਤੀਜੇ ਨਿਕਲ ਸਕਦੇ ਹਨ।

ਇਸ ਦੇ ਨਾਲ ਹੀ ਗੱਲ ਜੋੜਦਿਆਂ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਪ੍ਰਤੀ ਸੁਹਿਰਦ ਹੈ, ਜਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਾਂਗ ਐਸਵਾਈਐਲ ਦੇ ਮੁੱਦੇ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਲੁਧਿਆਣਾ ਚ ਕਮੇਡੀ ਦੇ ਸਟੇਜ ਸ਼ੋਅ ਚ ਬਦਲ ਦਿੱਤਾ। ਜਿਸ ਨੂੰ ਵੇਖਦੇ ਹੋਏ ਹੁਣ ਸੂਬੇ ਦੀ ਆਪ ਸਰਕਾਰ ਤੋਂ ਕਿਸਾਨਾਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।

ਇਸ ਮੌਕੇ ਹੁਸ਼ਿਆਰਪੁਰ ਤੋਂ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਦੀ ਨਰਾਜ਼ਗੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਜਾਖੜ ਨੇ ਕਿਹਾ ਕਿ ਭਾਜਪਾ ਵੱਲੋਂ ਵਿਜੇ ਸਾਂਪਲਾ ਉੱਤੇ ਕਿਸੇ ਵੀ ਕਿਸਮ ਦੀ ਇਲਜ਼ਾਮਬਾਜ਼ੀ ਨਹੀਂ ਕੀਤੀ ਗਈ, ਸਗੋਂ ਇਹ ਸਿਰਫ ਸੋਸ਼ਲ ਮੀਡੀਆ ਦੀ ਕਾਢ ਹੈ, ਜਿਸ ਤੋਂ ਅੱਜ ਕੋਈ ਵੀ ਨਹੀਂ ਬਚ ਸਕਿਆ। ਉਨ੍ਹਾਂ ਮੰਨਿਆ ਕਿ ਵਿਜੇ ਸਾਂਪਲਾ ਨੇ ਆਪਣੀਆਂ ਕੁਝ ਭਾਵਨਾਵਾਂ ਪ੍ਰਗਟ ਕੀਤੀਆਂ ਸਨ, ਜਿਸ ਨੂੰ ਲੈ ਕੇ ਉਹ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਸਾਂਪਲਾ ਨੂੰ ਮਿਲ ਚੁੱਕੇ ਹਨ ਤੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।

ਇਸ ਮੌਕੇ ਸੀਐਮ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਚ ਵੋਟਰਾਂ ਤੋਂ ਪਾਰਟੀ ਲਈ ਫਤਵਾ ਮੰਗੇ ਜਾਣ ਉੱਤੇ ਵਿਅੰਗ ਕਰਦਿਆਂ ਜਾਖੜ ਨੇ ਕਿਹਾ ਕਿ ਪਹਿਲਾਂ ਤਾਂ ਫਤਵੇ ਦਾ ਅਰਥ ਵਿਰੋਧ ਚ ਹੁੰਦਾ ਸੀ, ਹੁਣ ਆਪ ਵਾਲੇ ਆਪਣੀ ਹੀ ਪਾਰਟੀ ਲਈ ਲੋਕਾਂ ਤੋਂ ਫਤਵਾ ਮੰਗ ਰਹੇ ਹਨ, ਇਸ ਬਾਰੇ ਤਾਂ ਉਹ ਹੀ ਦੱਸ ਸਕਦੇ ਹਨ। 

ਜਾਖੜ ਨੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਸਬੰਧੀ ਸੁਖਬੀਰ ਬਾਦਲ ਵੱਲੋਂ ਡੀਐਨਏ ਦੇ ਵਿਵਾਦਪੂਰਨ ਬਿਆਨ ਉੱਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ਬਾਦਲ ਨਾਂ ਦਾ ਸ਼ਬਦ ਜੁੜਦਾ ਹੈ ਤੇ ਉਨ੍ਹਾਂ ਦੀ ਇੱਕ ਪਾਰਟੀ ਪ੍ਰਧਾਨ ਦੇ ਤੌਰ ਉੱਤੇ ਗੰਭੀਰ ਦਿੱਖ ਹੈ ਤੇ ਉਨ੍ਹਾਂ ਤੋਂ ਸਿਕੰਦਰ ਮਲੂਕਾ ਤੇ ਸੁਖਦੇਵ ਢੀਂਡਸਾ ਦੇ ਮਾਮਲੇ ਵੱਧ ਜ਼ਿੰਮੇਵਾਰੀ ਨਾਲ ਨਜਿੱਠੇ ਜਾਣ ਦੀ ਉਮੀਦ ਸੀ, ਪਰ ਉਹ ਨਾਕਾਮਯਾਬ ਰਹੇ।

ਇਸ ਮੌਕੇ ਹਲਕਾ ਜਲੰਧਰ ਚ ਕਾਂਗਰਸ ਦੇ ਉਮੀਦਵਾਰ ਦੇ ਚਰਨਜੀਤ ਚੰਨੀ ਵਿਵਾਦਪੂਰਨ ਪੋਸਟਰ ਲਗਾਉਣ ਸਬੰਧੀ ਵਿਧਾਇਕ ਵਿਕਰਮ ਚੌਧਰੀ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਦੇਸ਼ ਚ ਸੰਵਿਧਾਨ ਬਚਾਓ ਦੀ ਦੁਹਾਈ ਦੇ ਰਹੀ ਹੈ, ਉਸ ਦੇ ਸੀਨੀਅਰ ਆਗੂ ਸੈਮ ਪਿਤਰੋਦਾ ਆਮ ਲੋਕਾਂ ਦੀਆਂ ਵਿਰਾਸਤੀ ਜਾਇਦਾਦਾਂ ਵੰਡਣ ਦੀ ਗੱਲ ਕਰ ਰਹੇ ਹਨ, ਜਦਕਿ ਜਲੰਧਰ ਚ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਸ ਉੱਤੇ ਲੜਕੀਆਂ ਨਾਲ ਭੱਦੀਆਂ ਹਰਕਤਾਂ ਕਰਨ ਦੇ ਇਲਜ਼ਾਮ ਹਨ। ਹਾਲਤ ਇਹ ਹੈ ਕਿ ਜਲੰਧਰ ਚ ਲੋਕਾਂ ਨੂੰ ਚੰਨੀ ਤੋਂ ਸਾਵਧਾਨ ਕਰਦੇ ਪੋਸਟਰ ਲਗਾਏ ਗਏ ਹਨ।

ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋੜ ਭਾਰਤ ਦੇ ਸੰਵਿਧਾਨ ਬਚਾਉਣ ਦੀ ਨਹੀਂ, ਸਗੋਂ ਆਮ ਲੋਕਾਂ ਦੀਆਂ ਜਾਇਦਾਦਾਂ ਤੇ ਕਾਂਗਰਸ ਦੇ ਕੁਝ ਆਗੂਆਂ ਤੋਂ ਬਹੁ ਬੇਟੀਆਂ ਨੂੰ ਬਚਾਉਣ ਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.