IMG-LOGO
ਹੋਮ ਖੇਡਾਂ: IPL-2024, 41th Match, RCB vs SRH: ਆਰਸੀਬੀ ਨੇ ਟਾਸ ਜਿੱਤ...

IPL-2024, 41th Match, RCB vs SRH: ਆਰਸੀਬੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦੀ ਕੀਤੀ ਚੋਣ, ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ

Admin User - Apr 25, 2024 08:06 PM
IMG

.

ਆਈਪੀਐਲ 2024 ਦੇ 41ਵੇਂ ਮੈਚ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਬੈਂਗਲੁਰੂ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਟੀਮ ਨੇ ਪਿਛਲੇ ਮੈਚ ਦੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੂਜੇ ਪਾਸੇ ਹੈਦਰਾਬਾਦ ਵਿੱਚ ਵਾਸ਼ਿੰਗਟਨ ਸੁੰਦਰ ਦੀ ਥਾਂ ਜੈਦੇਵ ਉਨਾਦਕਟ ਨੂੰ ਮੌਕਾ ਮਿਲਿਆ ਹੈ।

ਦੋਵੇਂ ਟੀਮਾਂ ਇਸ ਸੀਜ਼ਨ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਬੈਂਗਲੁਰੂ 'ਚ ਖੇਡੇ ਗਏ ਆਖਰੀ ਮੈਚ 'ਚ ਘਰੇਲੂ ਟੀਮ ਨੂੰ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿੱਚ ਹੈਦਰਾਬਾਦ ਨੇ ਆਈਪੀਐਲ ਦਾ ਸਭ ਤੋਂ ਵੱਧ ਸਕੋਰ (287) ਬਣਾਇਆ ਸੀ।

ਮੈਚ ਲਈ ਦੋਵਾਂ ਟੀਮਾਂ ਦਾ ਪਲੇਇੰਗ-11

ਰਾਇਲ ਚੈਲੇਂਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਵਿਲ ਜੈਕ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਕਰਨ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ ਅਤੇ ਯਸ਼ ਦਿਆਲ।
ਇਮਪੈਕਟ ਪਲੇਅਰ: ਸੁਯਸ਼ ਪ੍ਰਭੂਦੇਸਾਈ, ਅਨੁਜ ਰਾਵਤ, ਹਿਮਾਂਸ਼ੂ ਸ਼ਰਮਾ, ਵਿਜੇ ਕੁਮਾਰ ਵੈਸ਼ਾਖ, ਸਵਪਨਿਲ ਸਿੰਘ।

ਸਨਰਾਈਜ਼ਰਜ਼ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਏਡਨ ਮਾਰਕਰਾਮ, ਹੇਨਰਿਕ ਕਲਾਸਨ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਜੈਦੇਵ ਉਨਾਦਕਟ ਅਤੇ ਮਯੰਕ ਮਾਰਕੰਡੇ।

ਇਮਪੈਕਟ ਪਲੇਅਰ: ਉਮਰਾਨ ਮਲਿਕ, ਅਨਮੋਲਪ੍ਰੀਤ ਸਿੰਘ, ਗਲੇਨ ਫਿਲਿਪਸ, ਵਾਸ਼ਿੰਗਟਨ ਸੁੰਦਰ, ਟ੍ਰੈਵਿਸ

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.