• Home
  • ਪੰਜਾਬ ਮੱਕੀ ਦੀ ਫ਼ਸਲ ‘ਤੇ ਤੁਪਕਾ ਸਿੰਚਾਈ ਨੂੰ ਕਰੇਗਾ ਉਤਸ਼ਾਹਿਤ- ਪੰਨੂੰ

ਪੰਜਾਬ ਮੱਕੀ ਦੀ ਫ਼ਸਲ ‘ਤੇ ਤੁਪਕਾ ਸਿੰਚਾਈ ਨੂੰ ਕਰੇਗਾ ਉਤਸ਼ਾਹਿਤ- ਪੰਨੂੰ

ਚੰਡੀਗੜ•, 9 ਜੂਨ :
ਸਥਾਈ ਜਲ ਪ੍ਰਬੰਧਨ ਵੱਲ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੱਕੀ ਦੀ ਫ਼ਸਲ 'ਤੇ ਤੁਪਕਾ ਸਿੰਚਾਈ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਹ ਜਾਣਕਾਰੀ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਸ. ਕੇ.ਐਸ. ਪੰਨੂੰ ਨੇ ਦਿੱਤੀ। 
ਉਨ•ਾਂ ਦੱÎਸਿਆ ਕਿ ਇਸ ਸਾਲ 1.50 ਲੱਖ ਹੈਕਟੇਅਰ ਭੂਮੀ 'ਤੇ ਮੱਕੀ ਦੀ ਫ਼ਸਲ ਦੀ ਬਿਜਾਈ  ਦਾ ਟੀਚਾ ਮਿੱਥਿਆ ਗਿਆ ਹੈ। ਇਸ ਸੀਜ਼ਨ ਦੌਰਾਨ 1000 ਏਕੜ ਭੂਮੀ ਵਿੱਚ ਮੱਕੀ ਦੀ ਫ਼ਸਲ 'ਤੇ ਮਾਈਕ੍ਰੋ ਸਿੰਚਾਈ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। 
ਮੱਕੀ ਦੀ ਫ਼ਸਲ 'ਤੇ ਤੁਪਕਾ ਸਿੰਚਾਈ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਨੇ ਦੱਸਿਆ ਤੁਪਕਾ ਸਿੰਚਾਈ ਤਹਿਤ ਮੱਕੀ ਦੀ 1000 ਏਕੜ ਫ਼ਸਲ ਵਿੱਚੋਂ 900 ਏਕੜ ਭੂਮੀ ਸਤਹੀ ਅਧਾਰਤ ਤੁਪਕਾ ਪ੍ਰਣਾਲੀ ਜਦਕਿ 100 ਏਕੜ ਉਪ ਸਤਹੀ ਅਧਾਰਤ ਤੁਪਕਾ ਪ੍ਰਣਾਲੀ ਅਧੀਨ ਹੋਵੇਗੀ। ਉਨ•ਾਂ ਇਹ ਵੀ ਦੱਸਿਆ ਕਿ 4 ਮਾਈਕ੍ਰੋ ਸਿੰਜਾਈ ਕੰਪਨੀਆਂ ਵੱਲੋਂ ਮੱਕੀ ਦੀ ਫ਼ਸਲ 'ਤੇ ਤੁਪਕਾ ਸਿੰਚਾਈ ਸਬੰਧੀ ਹਰੇਕ 10 ਏਕੜ ਖੇਤਰ ਵਿੱਚ ਨਮੂਨੇ/ਨੁਮਾਇਸ਼ਾਂ ਵੀ ਲਗਾਈਆਂ ਜਾਣਗੀਆਂ।  
ਆਉਣ ਵਾਲੇ ਸਾਲਾਂ ਵਿੱਚ ਸੂਬੇ ਨੂੰ ਦਰਪੇਸ਼ ਆਉਣ ਵਾਲੀਆਂ ਸੰਭਾਵਿਤ ਜਲ ਸਰੋਤ ਚੁਣੌਤੀਆਂ ਦੇ ਮੱਦੇਨਜ਼ਰ ਉਨ•ਾਂ ਅਧਿਕਾਰੀਆਂ ਨੂੰ ਫ਼ਸਲ ਦੀ ਸਿੰਚਾਈ ਦੇ ਹੋਰ ਵਿਕਲਪਾਂ 'ਤੇ ਸਖ਼ਤ ਕਾਰਜ ਕਰਨ ਲਈ ਵੀ ਕਿਹਾ। 
ਪ੍ਰਮੁੱਖ ਸਕੱਤਰ ਭੂਮੀ ਸੰਭਾਲ, ਧਰਮਿੰਦਰ ਕੁਮਾਰ ਦਾ ਮੰਨਣਾ ਹੈ ਕਿ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਸਿਰਫ਼ ਪਾਣੀ ਦੀ ਬੱਚਤ ਹੀ ਨਹੀਂ ਹੋਵੇਗੀ ਸਗੋਂ ਇਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਵਿਭਾਗ ਇਹ ਮੁਹਿੰਮ ਵੱਡੇ ਪੱਧਰ 'ਤੇ ਸ਼ੁਰੂ ਕਰਨ ਲਈ ਤਿਆਰ ਹੈ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱÎਸਿਆ ਕਿ ਉਨ•ਾਂ ਵੱਲੋਂ ਮੱਕੀ-ਕਣਕ-ਮੂੰਗੀ ਫ਼ਸਲ ਚੱਕਰ 'ਤੇ ਉਪ-ਸਤਹੀ ਤੁਪਕਾ ਸਿੰਚਾਈ ਪ੍ਰਣਾਲੀ ਦੇ ਸਫ਼ਲ ਪੀ੍ਰਖਣ ਕੀਤੇ ਗਏ ਹਨ ਅਤੇ ਇਸਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ।
ਕੰਪਨੀਆਂ ਨੇ ਮਾਈਕ੍ਰੋ ਸਿੰਜਾਈ 'ਤੇ 12 ਫੀਸਦ ਜੀ.ਐਸ.ਟੀ. ਦੀ ਸ਼ਰਤ ਨੂੰ ਖ਼ਤਮ ਕਰਨ ਦੀ ਵੀ ਬੇਨਤੀ ਕੀਤੀ। 
ਜ਼ਿਕਰਯੋਗ ਹੈ ਕਿ ਭੂਮੀ ਸੰਭਾਲ ਵਿਭਾਗ ਵੱਲੋਂ ਇਸ ਸੀਜ਼ਨ ਦੌਰਾਨ ਕਪਾਹ ਦੀ ਫ਼ਸਲ 'ਤੇ ਵੀ ਮਾਈਕ੍ਰੋ ਸਿੰਜਾਈ ਦਾ ਪਾਇਲਟ ਪਾ੍ਰਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 200 ਏਕੜ ਕਪਾਹ ਦੀ ਫ਼ਸਲ ਨੂੰ ਤੁਪਕਾ ਸਿੰਜਾਈ ਪ੍ਰਣਾਲੀ ਅਧੀਨ ਲਿਆਂਦਾ ਗਿਆ ਹੈ।