• Home
  • ਆਈ ਐਸ ਆਈ ਨਾਲ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ‘ਚ ਬੀਐਸਐਫ਼ ਦਾ ਜਵਾਨ ਗ੍ਰਿਫ਼ਤਾਰ

ਆਈ ਐਸ ਆਈ ਨਾਲ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ‘ਚ ਬੀਐਸਐਫ਼ ਦਾ ਜਵਾਨ ਗ੍ਰਿਫ਼ਤਾਰ

ਲਖਨਊ, (ਖ਼ਬਰ ਵਾਲੇ ਬਿਊਰੋ): ਉੱਤਰ ਪ੍ਰਦੇਸ਼ ਦੇ ਅਤਿਵਾਦ ਵਿਰੋਧੀ ਸਕੁਐਡ (ਏ ਟੀ ਐਸ) ਨੇ ਨੋਇਡਾ ਤੋਂ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਆਈਐਸਆਈ ਏਜੰਟ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਦੇ ਰਹਿਣ ਵਾਲੇ ਅਚੂਤਾਨੰਦ ਮਿਸ਼ਰਾ ਨੂੰ ਇਕ ਔਰਤ ਨੇ ਇਕ ਯੂਨਿਟ ਸੰਚਾਲਨ ਸਬੰਧੀ ਵੇਰਵੇ, ਪੁਲਿਸ ਅਕੈਡਮੀ ਅਤੇ ਸਿਖਲਾਈ ਕੇਂਦਰ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ।
ਅਧਿਕਾਰੀ ਨੇ ਦਸਿਆ ਕਿ ਮਿਸ਼ਰਾ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ, ਕੋਲੋਂ ਏ ਟੀ ਐਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਨੋਇਡਾ ਵਿਚ ਪੁੱਛਗਿੱਛ ਕੀਤੀ.। ਪਹਿਲੀ ਨਜ਼ਰ ਵਿਚ ਉਸ ਦੇ ਵਿਰੁਧ ਕਈ ਠੋਸ ਸਬੂਤ ਨਜ਼ਰ ਆ ਰਹੇ ਹਨ।