• Home
  • ਕੈਬਨਿਟ ਮੀਟਿੰਗ ‘ਚ ਜਸਟਿਸ ਰਣਜੀਤ ਸਿੰਘ ਰਿਪੋਰਟ ਲਈ “ਐਕਸ਼ਨ ਟੇਕਨ” ਤੇ ਪੁਲਿਸ ਐਕਟ -2007 ਸੋਧ ਲਈ ਹਰੀ ਝੰਡੀ

ਕੈਬਨਿਟ ਮੀਟਿੰਗ ‘ਚ ਜਸਟਿਸ ਰਣਜੀਤ ਸਿੰਘ ਰਿਪੋਰਟ ਲਈ “ਐਕਸ਼ਨ ਟੇਕਨ” ਤੇ ਪੁਲਿਸ ਐਕਟ -2007 ਸੋਧ ਲਈ ਹਰੀ ਝੰਡੀ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਕੈਬਨਿਟ ਮੀਟਿੰਗ 'ਚ ਜਿੱਥੇ ਬੇਅਦਬੀ ਮਾਮਲੇ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਚ ਰਿਪੋਰਟ ਪੇਸ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ , ਉੱਥੇ ਨਾਲ ਹੀ ਇਸ ਮੀਟਿੰਗ ਵਿੱਚ ਵਿਧਾਨ ਸਭਾ ਸੈਸ਼ਨ ਚ ਰੱਖਣ ਲਈ ਚਾਰ ਏਜੰਡੇ ਪਾਸ ਕੀਤੇ ਗਏ ਹਨ ।
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਕਰਕੇ ਵਿਧਾਨ ਸਭਾ ਚ ਪੜ੍ਹ ਕੇ ਪੇਸ਼ ਕਰਨ ਲਈ ਮਤਾ ਪਾਸ ਕੀਤਾ ਗਿਆ ਅਤੇ ਪੰਜਾਬ ਪੁਲੀਸ ਐਕਟ -2007 ਸੋਧ ਬਿੱਲ ਪਾਸ ਕੀਤਾ ਗਿਆ ਕਿਉਂਕਿ ਇਸ ਐਕਟ ਵਿੱਚ ਸਰਕਾਰ ਲਿਟੀਗੇਸ਼ਨ ਵਿੱਚ ਜ਼ਿਆਦਾ ਰਹਿੰਦੀ ਸੀ ਜਿਸ ਕਾਰਨ ਪ੍ਰਤੀ ਮਹੀਨਾ ਡੇਢ ਕਰੋੜ ਰੁਪਏ ਸਰਕਾਰ ਦੇ ਲਿਟੀਗੇਸ਼ਨ ਕੇਸਾਂ ਤੇ ਖਰਚ ਹੋ ਜਾਂਦਾ ਸੀ । ਅੱਜ ਦੀ ਕੈਬਨਿਟ ਵਿਚ ਇੱਕ ਹੋਰ ਅਹਿਮ ਫ਼ੈਸਲਾ ਲਿਆ ਗਿਆ ਉਹ ਹੈ ਪਸ਼ੂਆਂ ਦੀ ਖੁਰਾਕ ਚ ਮਿਲਾਵਟ ਦਾ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪਸ਼ੂਆਂ ਦੀ ਖ਼ੁਰਾਕ ਵਿੱਚ ਮਿਲਾਵਟ ਕਰਨ ਨਾਲ ਡੇਅਰੀ ਸੈਕਟਰ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਅਤੇ ਨਾਲ ਹੀ ਮਨੁੱਖੀ ਜੀਵਨ ਲਈ ਵੀ ਖਤਰਾ ਬਣ ਚੁੱਕਾ ਸੀ । ਖਜ਼ਾਨਾ ਮੰਤਰੀ ਨੇ ਦੱਸਿਆ ਕਿ ਹੁਣ ਮਿਲਾਵਟਖੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਮਤਾ ਪਾਸ ਕੀਤਾ ਗਿਆ ।