• Home
  • ਤਿੰਨ ਹੋਰ ਨਵੇਂ ਵੋਟਰਾਂ ਨੂੰ ਮਿਲੀਆਂ ਆਈ.ਪੀ.ਐਲ. ਦੀਆਂ ਮੁਫ਼ਤ ਟਿਕਟਾਂ

ਤਿੰਨ ਹੋਰ ਨਵੇਂ ਵੋਟਰਾਂ ਨੂੰ ਮਿਲੀਆਂ ਆਈ.ਪੀ.ਐਲ. ਦੀਆਂ ਮੁਫ਼ਤ ਟਿਕਟਾਂ

ਐਸ.ਏ.ਐਸ. ਨਗਰ, 15 ਅਪ੍ਰੈਲ
ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਨਵੇਂ ਬਣੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਲੜੀ ਅਧੀਨ ਅੱਜ ਐਸ.ਏ.ਐਸ. ਨਗਰ ਦੇ ਰਹਿਣ ਵਾਲੇ ਤਿੰਨ ਭੈਣ-ਭਰਾਵਾਂ ਸ਼ਿਵਾਨੀ, ਵਿਸ਼ਾਲ ਸ਼ਰਮਾ ਅਤੇ ਸ਼ੁਭਮ ਸ਼ਰਮਾ ਨੂੰ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਆਈ.ਪੀ.ਐਲ. ਕ੍ਰਿਕਟ ਮੈਚ ਦੀਆਂ ਤਿੰਨ ਮੁਫ਼ਤ ਟਿਕਟਾਂ ਦਿੱਤੀਆਂ ਗਈਆਂ । ਸ਼ਿਵਾਨੀ ਅਤੇ ਵਿਸ਼ਾਲ ਸ਼ਰਮਾ ਨੂੰ ਇਹ ਟਿਕਟਾਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦਿੱਤੀਆਂ। ਇਸ ਮੌਕੇ ਉਨ•ਾਂ ਨਵੇਂ ਬਣੇ ਵੋਟਰਾਂ ਨੂੰ ਲੋਕ ਸਭਾ ਦੀਆਂ ਆਮ ਚੋਣਾਂ ਦੌਰਾਨ 19 ਮਈ ਨੂੰ ਆਪਣੀ-ਆਪਣੀ ਵੋਟ ਭੁਗਤਾਉਣ ਪ੍ਰਤੀ ਜਾਗਰੂਕ ਵੀ ਕੀਤਾ।
ਇਸ ਮੌਕੇ ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਨਵੇਂ ਬਣੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਅਤੇ ਵੋਟਿੰਗ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਵਾਸਤੇ (10 ਲੜਕਿਆਂ, 10 ਲੜਕੀਆਂ ਅਤੇ 10 ਦਿਵਿਆਂਗ ਵਿਅਕਤੀਆਂ) ਜਿਹੜੇ ਹਾਲ ਹੀ ਵਿੱਚ ਵੋਟਰ ਬਣੇ ਹਨ ਅਤੇ ਵੋਟਿੰਗ ਕਰਨਗੇ, ਨੂੰ ਆਈ.ਪੀ.ਐਲ. ਕ੍ਰਿਕਟ ਮੈਚਾਂ ਦੀਆਂ ਟਿਕਟਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਉਨ•ਾਂ ਦੇ ਦਫ਼ਤਰ ਕਮਰਾ ਨੰਬਰ 206 (ਜ਼ਿਲ•ਾ ਪ੍ਰਬੰਧਕੀ ਕੰਪਲੈਕਸ) ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਆਈ.ਪੀ.ਐਲ. ਮੈਚ ਦੀ ਟਿਕਟ ਹਾਸਲ ਕਰਨ ਵਾਲੀ ਸ਼ਿਵਾਨੀ ਅਤੇ ਵਿਸ਼ਾਲ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਉਨ•ਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਹਰੇਕ ਯੋਗ ਵਿਅਕਤੀ ਆਪਣੀ ਵੋਟ ਬਣਾਏ ਅਤੇ ਵੋਟ ਪਾਏ। ਦੋਵਾਂ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਸਾਡੇ ਵਾਂਗ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਤਹੱਈਆ ਕਰਨਾ ਚਾਹੀਦਾ ਹੈ।