• Home
  • ਪਿੰਡ ਝੋਂਕ ਹਰੀਹਰ ‘ਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਝੜਪ  

ਪਿੰਡ ਝੋਂਕ ਹਰੀਹਰ ‘ਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਝੜਪ  

ਫ਼ਿਰੋਜ਼ਪੁਰ, (ਖ਼ਬਰ ਵਾਲੇ ਬਿਊਰੋ) : ਇੱਥੋਂ ਦੇ ਪਿੰਡ ਝੋਂਕ ਹਰੀਹਰ 'ਚ ਵੋਟਿੰਗ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੇ ਵਿਚ ਝੜਪ ਹੋ ਗਈ।। ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੌਕੇ 'ਤੇ ਪੁੱਜ ਗਈ ਤੇ ਸਥਿਤੀ ਨੂੰ ਸੰਭਾਲਿਆ। ਇਸ ਤੋਂ ਪਹਿਲਾਂ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਰੱਜ ਕੇ ਪੱਥਰਬਾਜ਼ੀ ਹੋਈ ਤੇ ਕਈ ਵੋਟਰਾਂ ਨੂੰ ਪੋਲਿੰਗ ਬੂਥ ਤੋਂ ਭਜਾ ਦਿੱਤਾ ਗਿਆ।