• Home
  • ਪੁਲੀਸ ਦੀ ਜਾਗ ਖੁੱਲ੍ਹੀ :- ਕਰਾਊਨ ਚਿੱਟ ਫੰਡ ਕੰਪਨੀ ਦੇ”ਮੋਸਟ ਵਾਂਟੇਡ” ਐਮ ਡੀ ਤੇ ਹੋਰਾਂ ਵਿਰੁੱਧ ਲੁੱਕ-ਆਊਟ ਨੋਟਿਸ ਜਾਰੀ

ਪੁਲੀਸ ਦੀ ਜਾਗ ਖੁੱਲ੍ਹੀ :- ਕਰਾਊਨ ਚਿੱਟ ਫੰਡ ਕੰਪਨੀ ਦੇ”ਮੋਸਟ ਵਾਂਟੇਡ” ਐਮ ਡੀ ਤੇ ਹੋਰਾਂ ਵਿਰੁੱਧ ਲੁੱਕ-ਆਊਟ ਨੋਟਿਸ ਜਾਰੀ

ਚੰਡੀਗੜ੍ ( ਖ਼ਬਰ ਵਾਲੇ ਬਿਊਰੋ )- ਬਹੁਚਰਚਿਤ ਅਤੇ ਕਰੋੜਾਂ ਦਾ ਫਰਾਡ ਕਰਨ ਵਾਲੀ  ਕਰਾਊਨ ਚਿੱਟ ਫੰਡ ਕੰਪਨੀ ਦੇ ਅੱਠ ਮੋਢੀਆਂ ਵਿਰੁੱਧ ਪੰਜਾਬ ਪੁਲਿਸਦੀ ਕ੍ਰਾਈਮ ਬ੍ਰਾਂਚ  ਨੇ ਲੁੱਕ -ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਕੰਪਨੀ ਦੇ ਮੂਹਰਲੀ ਕਤਾਰ ਦੇ ਇੰਨ੍ਹਾ ਲੋਕਾਂ ਵਿਚ ਯੂ ਕੇ ਵਾਸੀ ਮੋਹਸਿਨ ਜਮੀਲ , ਕੰਪਨੀ ਦੇ ਐਮ ਡੀ ਜਗਜੀਤ ਸਿੰਘ , ਉਸਦੀ ਪਤਨੀ ਗੁਰਮੀਤ ਕੌਰ , ਫਿਰੋਜ਼ਪੁਰ ਵਾਸੀ ਜਗਤਾਰ ਸਿੰਘ ਭੁੱਲਰ , ਬਰਨਾਲਾ ਵਾਸੀ ਜਸਵਿੰਦਰ ਸਿੰਘ ਕਲੇਰ , ਪਟਿਆਲਾ ਵਾਸੀ ਰਵਿੰਦਰ ਸਿੰਘ ਪਾਪੜਾ , ਰਣਜੀਤ ਕੌਰ ਅਤੇ ਅਵਤਾਰ ਸਿੰਘ ਸ਼ਾਮਿਲ ਹਨ। ਇਸੇ ਸਾਲ ਦੇ ਸ਼ੁਰੂਆਤ ਵਿਚ ਪੰਜਾਬ ਪੁਲਿਸ ਨੇ ਮੋਹਸਿਨ ਜਮੀਲ ਅਤੇ ਜਗਜੀਤ ਸਿੰਘ ਨੂੰ ' ਮੋਸ੍ਟ ਵਾਂਟੇਡ ' ਅਤੇ ਭਗੌੜੇ ਐਲਾਨਿਆ ਸੀ। ਇੰਨ੍ਹਾ ਲੋਕਾਂ ਵਿਰੁੱਧ ਕਈ ਸੂਬਿਆਂ ਦੇ ਭੋਲੇ ਭਾਲੇ ਲੋਕਾਂ ਦੇ ਕਰੋੜਾਂ ਰੁਪਏ ਹੜੱਪਣ ਦਾ ਦੋਸ਼ ਹੈ। ਇਸ ਚਿੱਟ ਫੰਡ ਕੰਪਨੀ ਨੇ ਥੋੜੇ ਸਮੇਂ ਵਿਚ ਰਕਮ ਦੁੱਗਣੀ -ਤਿਗੁਣੀ ਕਰਨ ਦਾ ਲਾਲਚ ਦੇ ਕੇ ਲੋਕਾਂ ਤੋਂ ਕਈ ਕਰੋੜਾਂ ਰੁਪਏ ਆਪਣੇ ਕੋਲ ਜਮਾਂ ਕਰਵਾ  ਲਏ ਸਨ।
ਇੰਫੋਰਸਮੈਂਟ ਡਾਈਰੇਕਟੋਰੇਟ ( ਈ ਡੀ ) ਨੇ ਵੀ ਯੂ ਕੇ ਸਰਕਾਰ ਨੂੰ ਮੋਹਸਿਨ ਜਮੀਲ ਦੀ ਜਾਇਦਾਦ ਕੁਰਕ ਕਰਨ ਲਈ ਕਹਿ ਚੁੱਕਿਆ ਹੈ।  ਭਾਵੇਂ ਪੰਜਾਬ ਪੁਲਿਸ ਨੇ ਜਗਜੀਤ ਸਿੰਘ ਤੇ ਉਸਦੇ ਕੁਛ ਸਾਥੀਆਂ ਨੂੰ ਗਿਰਫ਼ਤਾਰ ਵੀ ਕਰ ਲਿਆ ਸੀ ,ਪਰ ਝੂਠੇ ਦਸਤਾਵੇਜਾਂ ਦੇ ਆਧਾਰ ਦੇ ਜਗਜੀਤ ਸਿੰਘ ਐਂਡ ਜਸਵਿੰਦਰ ਕਲੇਰ ਥੋੜੇ ਸਮੇਂ ਦੀ ਜਮਾਨਤ ਲੈ ਗਏ ਅਤੇ ਵਿਦੇਸ਼ਾਂ ਨੂੰ ਦੌੜ ਗਏ।
ਇਸ ਕਾਰਵਾਈ ਨੂੰ ਪੁਲਿਸ ਅਤੇ ਖੁਫੀਆਂ ਏਜੇਂਸੀਆਂ ਦੀ ਨਾਕਾਮੀ ਵੀ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਇੰਨ੍ਹਾ ਲੋਕਾਂ ਵਿਰੁੱਧ ਸੈਂਕੜੇ ਸ਼ਿਕਾਇਤਾਂ ਦਰਜ਼ ਹਨ। ਕੇਵਲ ਕੰਪਨੀ ਦੇ ਇੰਨ੍ਹਾ ਮੋਹਰੀ ਲੋਕਾਂ ਵਿਰੁੱਧ ਹੀ ਨਹੀਂ ਸਗੋਂ ਕੰਪਨੀ ਦੇ ਦੂਜੀ ਕਤਾਰ ਦੇ ਲੋਕਾਂ ਵਿਰੁੱਧ ਵੀ ਮੁਕੱਦਮੇ ਦਰਜ਼ ਹਨ , ਪਰ ਉਨ੍ਹਾਂ ਖਿਲਾਫ ਪੁਲਿਸ ਢਿੱਲੀ ਕਾਰਵਾਈ ਕਰ ਰਹੀ ਹੈ। ਹੁਣ ਤਕ ਕੰਪਨੀ ਵਿਚ ਆਪਣੀ ਜਮਾਂ ਪੂੰਜੀ ਲੁਟਵਾਉਂਣ ਵਾਲੇ ਦੋ ਲੋਕ ਆਤਮ ਹੱਤਿਆ ਕਰ ਚੁੱਕੇ ਹਨ , ਜਦਕਿ ਇਸ ਮਾਮਲੇ ਵਿਚ 25 ਮੁਲਜਿਮਾਂ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ। ਇੰਫੋਰਸਮੈਂਟ ਡਾਈਰੇਕਟੋਰੇਟ ( ਈ ਡੀ ) ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਚਿੱਟ ਫੰਡ ਕੰਪਨੀ ਵੱਲੋ ਲੋਕਾਂ ਪਾਸੋ ਇਕੱਠੀ ਕੀਤੀ ਸੈਂਕੜੇ ਕਰੋੜ ਦੀ ਰਾਸ਼ੀ ਨੂੰ ਹਵਾਲਾ ਰਹੀ ਵਿਦੇਸ਼ਾਂ ਵਿਚ ਦੇਸ਼ ਵਿਰੋਧੀ ਤਾਕਤਾਂ ਲਈ ਭੇਜਿਆ ਗਿਆ।