• Home
  • ਰਾਜਪਾਲ ਨੂੰ ਕਿਹਾ ‘ਮਹਾਂਮਹਿਮ’:-ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਸਰਕਾਰ ਦਾ ਨੋਟੀਫ਼ਿਕੇਸ਼ਨ ਛਿੱਕੇ ਟੰਗਿਆ

ਰਾਜਪਾਲ ਨੂੰ ਕਿਹਾ ‘ਮਹਾਂਮਹਿਮ’:-ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਸਰਕਾਰ ਦਾ ਨੋਟੀਫ਼ਿਕੇਸ਼ਨ ਛਿੱਕੇ ਟੰਗਿਆ

ਰਾਏਕੋਟ, (ਖ਼ਬਰ ਵਾਲੇ ਬਿਊਰੋ): ਜੈਨ ਸਮਾਜ ਦੇ ਧਾਰਮਿਕ ਗੁਰੂ ਸ੍ਰੀ ਰਾਜੇਸ਼ ਮੁੰਨੀ ਜੀ ਦੇ ਪੰਦਰਾਂ ਸੌ ਵੇਂ 'ਅਭਿਗ੍ਰਹ' ਮੌਕੇ ਉਨਾਂ ਦੀ ਇਸ ਮਹਾਨ ਤਪੱਸਿਆ ਦਾ ਗੁਣਗਾਣ ਕਰਨ ਲਈ ਲੁਧਿਆਣਾ ਜ਼ਿਲੇ ਦੇ ਰਾਏਕੋਟ ਸ਼ਹਿਰ ਵਿੱਚ ਸ਼ਾਨਦਾਰ ਧਾਰਮਿਕ ਸਮਾਗਮ ਕਰਵਾਇਆ ਗਿਆ।।ਇਸ ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਸ੍ਰ੍ਰੀ ਵਿਜੇਂਦਰ ਪਾਲ ਸਿੰਘ ਬਦਨੌਰ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਪ੍ਰਬੰਧਕਾਂ ਨੇ ਰਾਜਪਾਲ ਦੇ ਸਵਾਗਤ ਲਈ ਫ਼ਲੈਕਸ ਬੋਰਡ ਲਾਏ ਹੋਏ ਸਨ ਜਿਨਾਂ 'ਤੇ 'ਮਹਾਮਹਿਮ ਸ੍ਰੀ ਵੀਪੀ ਬਿਦਨੌਰ' ਲਿਖਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਸਟੇਜ ਸਕੱਤਰ ਸਮੇਤ ਸਾਰੇ ਬੁਲਾਰਿਆਂ ਨੇ ਵੀ ਰਾਜਪਾਲ ਸ਼੍ਰੀ ਬਦਨੌਰ ਨੂੰ 'ਮਹਾਮਹਿਮ' ਆਖ ਕੇ ਸੰਬੋਧਨ ਕੀਤਾ।

ਦਸ ਦਈਏ ਕਿ ਸੁਪਰੀਮ ਕੋਰਟ ਨੇ ਸਾਲ 2013 'ਚ ਕੇਂਦਰ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਉੱਚ ਅਹੁਦਿਆਂ 'ਤੇ ਬਿਰਾਜਮਾਨ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਨ ਲਈ ਕੁਝ ਮਾਪਦੰਡ ਤੈਅ ਕੀਤੇ ਸਨ ਜਿਸ ਵਿੱਚ ਰਾਜਪਾਲ ਲਈ 'ਮਹਾਂਮਹਿਮ' ਵਰਗੇ ਅਲੰਕਾਰ ਵਰਤਣ 'ਤੇ ਪਾਬੰਦੀ ਲਾਈ ਸੀ ਪਰ ਪ੍ਰਬੰਧਕਾਂ ਨੇ ਇਨਾਂ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਰਾਜਪਾਲ ਲਈ ਅਜਿਹੇ ਅਲੰਕਾਰ ਵਰਤੇ।