• Home
  • ਬਾਦਲ ਦੱਸਣ ਕਿ ਗੋਲੀ ਕਿਸ ਨੇ ਚਲਵਾਈ : ਰਵੀਇੰਦਰ ਸਿੰਘ

ਬਾਦਲ ਦੱਸਣ ਕਿ ਗੋਲੀ ਕਿਸ ਨੇ ਚਲਵਾਈ : ਰਵੀਇੰਦਰ ਸਿੰਘ

ਚੰਡੀਗੜ•, (ਖ਼ਬਰ ਵਾਲੇ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਗੋਲੀ ਦਾ ਹੁਕਮ ਅਸੀਂ ਨਹੀਂ ਦਿਤਾ ਤਾਂ ਇਹ ਜਵਾਬ ਤਾਂ ਦੇ ਦਿਉ ਕਿ ਗੋਲੀ ਚਲਾਵਾਈ ਕਿਸ ਨੇ? ਉਨ•ਾਂ ਪੁਛਿਆ ਕਿ ਜੇਕਰ ਗੋਲੀ ਚਲਵਾਉਣ ਪਿਛੇ ਸਰਕਾਰ ਦਾ ਹੱਥ ਨਹੀਂ ਸੀ ਤਾਂ ਕੀ ਅਕਾਲੀ-ਭਾਜਪਾ ਸਰਕਾਰ ਨੇ ਦੋਸ਼ੀਆਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ। ਉਨ•ਾਂ ਕਿਹਾ ਕਿ ਬਾਦਲ ਝੂਠ ਬੋਲ ਰਹੇ ਹਨ ਤੇ ਇਹ ਜਦੋਂ ਵੀ ਮੁੱਖ ਮੰਤਰੀ ਬਣੇ ਤਾਂ ਉਨ•ਾਂ ਨਿਹੱਥਿਆਂ 'ਤੇ ਤਸੱਦਦ ਕੀਤਾ। ਉਨ•ਾਂ ਉਦਹਾਰਨ ਦਿਤੀ ਕਿ ਜਦੋਂ ਪੰਜਾਬ 'ਚ ਨਕਸਲਵਾੜੀ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਵੀ ਬਾਦਲ ਨੇ ਪੰਜਾਬ ਪੁਲਿਸ ਤੋਂ ਪੰਜਾਬ ਦੇ ਨੌਜਵਾਨਾਂ 'ਤੇ ਖ਼ੂਬ ਤਸੱਦਦ ਕਰਵਾਇਆ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਇਹ ਆਦਤ ਹੈ ਕਿ ਉਹ ਹੁਕਮ ਦੇ ਕੇ ਭੁੱਲ ਜਾਂਦੇ ਹਨ।