• Home
  • ਟੈਕਸ ਪ੍ਰਣਾਲੀ ਨੂੰ ਸਰਲ ਤੇ ਅਫਸਰਸ਼ਾਹੀ ਨੂੰ ਕੀਤਾ ਜਾਵੇਗਾ ਖਤਮ : ਬਿੱਟੂ

ਟੈਕਸ ਪ੍ਰਣਾਲੀ ਨੂੰ ਸਰਲ ਤੇ ਅਫਸਰਸ਼ਾਹੀ ਨੂੰ ਕੀਤਾ ਜਾਵੇਗਾ ਖਤਮ : ਬਿੱਟੂ

ਲੁਧਿਆਣਾ, 2 ਮਈ - ਉਤੱਰੀ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਸਾਬਕਾ ਮੰਤਰੀ ਤੇ ਵਿਧਾਇਕ ਰਾਕੇਸ਼ ਪਾਂਡੇ ਨੇ 5 ਚੋਣ ਸਭਾਵਾਂ ਦਾ ਆਯੋਜਨ ਕਰਕੇ ਲੋਕਾਂ ਤੋਂ ਬਿੱਟੂ ਨੂੰ ਵੋਟ ਪਾਉਣ ਦੀਅਪੀਲ ਕੀਤੀ। ਪਾਂਡੇ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਣ ਪਿਛਲੇ 5 ਸਾਲਾਂ ਤੋਂ ਵਪਾਰੀ ਤ ਇੰਡਸਟਰੀ ਦਾ ਵਿਕਾਸ ਨਹੀਂ ਹੋਇਆ, ਜਦਕਿ ਕਾਂਗਰਸ ਦਾ ਇਕ ਹੀ ਉਦੇਸ਼ ਦੇਸ਼ ਦੀ ਆਰਥਿਕ ਤੌਰ ਤੇ ਮਜਬੂਤ ਕਰਣ ਲਈ ਵਪਾਰੀ ਤੇ ਇੰਡਸਟਰੀ ਦਾ ਵਿਕਾਸ ਕਰਨਾ ਹੈ। ਸੂਬੇਵਿੱਚ ਆਪਣੇ 10 ਸਾਲਾਂ ਦੇ ਸ਼ਾਸ਼ਨ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਹੌਜਰੀ ਇੰਡਸਟਰੀ ਤੇ ਛੋਟੇ ਕਾਰੋਬਾਰੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮੀਟਿੰਗ ਦਾ ਆਯੋਜਨ ਗਾਂਧੀ ਨਗਰ ਹੌਜਰੀ ਐਸੋਸੀਏਸ਼ਨ ਦੇ ਪ੍ਰਧਾਨ ਬੂਟਾ ਰਾਮ, ਚੰਦਰ ਨਗਰ ਵਿੱਚਸਾਬਕਾ ਕੌਂਸਲਰ ਰਾਜੂ ਥਾਪਰ, ਕੈਲਾਸ਼ ਸਿਨੇਮਾ ਚੌਂਕ ਨੇੜੇ ਕੌਂਸਲਰ ਜੈ ਪ੍ਰਕਾਸ਼ ਨਰਾਇਣ ਨੇ ਕੀਤਾ।
ਮੀਟਿੰਗ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਦੀ ਜੀਐਸਟੀ ਨੀਤੀ ਦੇ ਕਾਰਣ ਹੀ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ। ਦੇਸ਼ ਵਿੱਚ ਬੇਰੋਜਗਾਰੀ ਵੱਧਣ ਨਾਲ ਸਨਅਤੀ ਵਿਕਾਸ ਦਰ ਤੇ ਦੇਸ਼ ਦੀ ਬਚਤ ਦਰ ਵਿੱਚ ਗਿਰਾਵਟ ਆਈ ਹੈ। ਇਸ ਕਾਰਣ ਲੱਖਾਂ ਲੋਕਾਂ ਨੂੰ ਆਪਣੀਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਕੇਂਦਰ ਵਿੱਚ ਯੂਪੀਏ ਸਰਕਾਰ ਦੇ ਗਠਨ ਤੋਂ ਬਾਅਦ ਜੀਐਸਟੀ ਖਤਮ ਕਰਨ ਤੋਂ ਬਾਅਦ ਉਸ ਨੂੰ ਇੱਕ ਹੀ ਸਲੈਬ ਤੇ ਲਾਗੂ ਕੀਤਾ ਜਾਵੇਗਾ ਅਤੇ ਅਫਸਰਸ਼ਾਹੀ ਨੂੰ ਖਤਮ ਕੀਤਾ ਜਾਵੇਗਾ ਤਾਂ ਕਿ ਕਾਰੋਬਾਰੀ ਬਿਨਾਂ ਕਿਸੇ ਡਰ ਤੋਂ ਕਾਰੋਬਾਰ ਚਲਾਸਕਣ। ਉਨ•ਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਦੀ ਹਿੰਮਤ ਤੇ ਉਤਸ਼ਾਹ ਦੇ ਕਾਰਣ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੀ ਘੋਸ਼ਣਾ ਕੀਤੀ ਗਈ ਪਰ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਲਈ ਰੱਖੀ ਗਈ 5000 ਕਰੋੜ ਦੀ ਰਾਸ਼ੀ ਨੂੰ ਜਾਰੀ ਨਹੀਂ ਕੀਤਾ। ਬਲਕਿ ਨਗਰਨਿਗਮ ਨਾਲ ਲਗਾਈ ਗਈ ਗੁਜਰਾਤ ਦੀ ਸੀਓ ਟੀਮ ਨੂੰ 4 ਸਾਲ ਵਿੱਚ 60 ਕਰੋੜ ਤਨਖਾਹ ਦੇ ਦਿੱਤੀ ਗਈ। ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਐਲਸੀਡੀ ਲਾਇਟ ਲਗਾ ਕੇ ਹੀ ਕੰਮ ਚਲਾ ਦਿੱਤਾ। ਮੋਦੀ ਸਰਕਾਰ ਸ਼ੁਰੂ ਤੋਂ ਹੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੀ ਆ ਰਹੀਹੈ ਅਤੇ ਕੇਵਲ ਕੁਝ ਚਹੇਤੇ ਅਮੀਰ ਘਰਾਣਿਆਂ ਦੇ ਖਜਾਨੇ ਭਰੇ ਹਨ। ਮੀਟਿੰਗ ਵਿੱਚ ਦੁਸ਼ਯੰਤ ਪਾਂਡੇ, ਕੌਂਸਲਰ ਇੰਦੂ ਥਾਪਰ, ਵਿੱਕੀ ਦੱਤਾ, ਬਿੰਦੀਆ ਮਦਾਨ ਸਕੱਤਰ ਪੰਜਾਬ ਮਹਿਲਾ ਕਾਂਗਰਸ, ਬਲਾਕ ਪ੍ਰਧਾਨ ਰਮੇਸ਼ ਕੌਸ਼ਲ, ਧਰਮਿੰਦਰ ਵਰਮਾ, ਬੱਬੂ ਪਾਂਡੇ, ਰਾਕੇਸ਼ ਲਿਖੀਸਕੱਤਰ ਪੰਜਾਬ ਪ੍ਰਦੇਸ਼ ਕਾਂਗਰ, ਚੰਦਰ ਸ਼ੇਖਰ ਸਹੋਤਾ, ਸਾਬਕਾ ਕੌਂਸਲਰ ਰਾਜੂ ਥਾਪਰ, ਚਿਰਾਗ ਥਾਪਰ, ਮਹੇਸ਼ ਕੌਸ਼ਲ, ਸੁਰਿੰਦਰ ਕੁਮਾਰ ਵੀ ਮੌਜੂਦ ਸਨ।