• Home
  • ਹੁਣ ਰੁਪਇਆ ਮੂਧੇ ਮੂੰਹ ਡਿੱਗਣ ਲੱਗਾ

ਹੁਣ ਰੁਪਇਆ ਮੂਧੇ ਮੂੰਹ ਡਿੱਗਣ ਲੱਗਾ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ):ਤੇਲ ਦੀਆਂ ਕੀਮਤਾਂ ਦੇ ਵਾਧੇ ਨੇ ਤਾਂ ਦੇਸ਼ ਵਾਸੀਆਂ ਨੂੰ ਪਹਿਲਾਂ ਹੀ ਚਿੰਤਾ 'ਚ ਪਾ ਰਖਿਆ ਸੀ ਤੇ ਹੁਣ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟਦੀ ਘਟਦੀ ਸਭ ਤੋਂ ਹੇਠਲੇ ਪੱਧਰ 'ਤੇ ਆ ਪਹੁੰਚੀ ਹੈ। ਅੱਜ ਰੁਪਏ ਦੀ ਕੀਮਤ ਪ੍ਰਤੀ ਡਾਲਰ 72.91 ਹੋ ਗਈ। ਪਿਛਲੇ 9 ਮਹੀਨਿਆਂ ਵਿਚ ਰੁਪਏ ਦੀ ਕੀਮਤ 14 ਫੀ ਸਦੀ ਘਟਣ ਨਾਲ ਅਰਥ ਸ਼ਾਸਤਰੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਹਨ। ਭਾਵੇਂ ਹੋਰ ਕਰੰਸੀਆਂ ਵੀ ਮੰਦੀਆਂ ਚੱਲ ਰਹੀਆਂ ਹਨ ਪਰ ਏਸ਼ੀਅਨ ਦੇਸ਼ਾਂ ਵਿਚੋਂ ਰੁਪਏ ਦਾ ਸਭ ਤੋਂ ਮਾੜਾ ਹਾਲ ਹੈ।