• Home
  • ਚੋਣ ਕਮਿਸ਼ਨ ਵੱਲੋਂ ਵਰਲਡ ਕਬੱਡੀ ਕੱਪ- 2016 ਦੇ ਜੇਤੂਆਂ ਨੂੰ ਕੈਸ਼ ਐਵਾਰਡ ਵੰਡਣ ਦੀ ਪ੍ਰਵਾਨਗੀ

ਚੋਣ ਕਮਿਸ਼ਨ ਵੱਲੋਂ ਵਰਲਡ ਕਬੱਡੀ ਕੱਪ- 2016 ਦੇ ਜੇਤੂਆਂ ਨੂੰ ਕੈਸ਼ ਐਵਾਰਡ ਵੰਡਣ ਦੀ ਪ੍ਰਵਾਨਗੀ

ਚੰਡੀਗੜ੍ਰ 6 ਅਪ੍ਰੈਲ : ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਸਿਵਲ ਰਿਟ ਪਟੀਸ਼ਨ ਨੰ 13674 ਆੱਫ 2018 ਜਿਸਦਾ ਨਿਪਟਾਰਾ 7.12.2018 ਨੂੰ ਮਾਨਯੋਗ ਕੋਰਟ ਵੱਲੋਂ ਕੀਤਾ ਗਿਆ ਸੀ ਅਧੀਨ ਖਡਾਰੀਆਂ ਨੂੰ ਕੈਸ਼ ਐਵਾਰਡ ਵੰਡਣ ਦੀ ਪ੍ਰਵਾਨਗੀ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਵਰਲਡ ਕਬੱਡੀ ਕੱਪ 2016 ਦੇ ਜੇਤੂਆਂ ਨੂੰ ਵਧੀਕ ਮੁੱਖ ਸਕੱਤਰ, ਖੇਡ ਅਤੇ ਯੂਵਕ ਸੇਵਾਵਾਂ ਵੱਲੋਂ ਕੈਸ਼ ਐਵਾਰਡ ਆਪਣੇ ਦਫ਼ਤਰ ਵਿਖੇ ਜੇਤੂਆਂ ਨੂੰ ਵੰਡੇ ਜਾਣਗੇ। ਇਹ ਪ੍ਰਵਾਨਗੀ ਇਸ ਸ਼ਰਤ `ਤੇ ਦਿੱਤੀ ਗਈ ਹੈ ਕਿ ਕਿਸੇ ਪ੍ਰਕਾਰ ਦਾ ਸਿਆਸੀ ਲਾਹਾ ਲੈਣ ਲਈ ਇਸ ਸਬੰਧੀ ਕਿਸੇ ਤਰ੍ਹਾਂ ਦਾ ਪ੍ਰਚਾਰ ਕਿਸੇ ਵੱਲੋਂ ਵੀ ਨਾ ਕੀਤਾ ਜਾਵੇ।