• Home
  • ਉਡੀਸਾ ‘ਤੇ ਮੰਡਰਾਇਆ ਹੜ ਦਾ ਖ਼ਤਰਾ

ਉਡੀਸਾ ‘ਤੇ ਮੰਡਰਾਇਆ ਹੜ ਦਾ ਖ਼ਤਰਾ

ਭੁਵਨੇਸ਼ਵਰ, (ਖ਼ਬਰ ਵਾਲੇ ਬਿਊਰੋ): ਉਡੀਸਾ ਵਿਚ ਡੇਅ ਤੂਫਾਨ ਕਾਰਨ ਇਕ ਵਾਰ ਫਿਰ ਹੜ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਇਹ ਤੂਫਾਨ 40 ਕਿਲੋਮੀਟਰ ਦੀ ਗਤੀ ਨਾਲ ਅੱਜ ਸਵੇਰੇ ਗੋਪਾਲਪੁਰ ਤੱਟ ਨੂੰ ਪਾਰ ਕਰ ਗਿਆ ਜਿਸ ਕਾਰਨ ਸੂਬੇ ਦੇ 8 ਜ਼ਿਲਿਆਂ ਵਿਚ ਮੂਸਲਾਧਾਰ ਮੀਂਹ ਪੈ ਰਿਹਾ ਹੈ। ਸੂਬੇ ਦੇ ਗਜਪਤੀ, ਗੰਜਾਮ, ਕੋਰਧਾ, ਨਵਾਂਗੜ ਤੇ ਪੁਰੀ ਜ਼ਿਲੇ ਸਭ ਤੋਂ ਵੱਧ ਪ੍ਰਭਾਵਿਤ ਹਨ। ਭੁਵਨੇਸ਼ਵਰ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਐਚ ਆਰ ਵਿਸ਼ਵਾਸ ਨੇ ਦਸਿਆ ਕਿ ਇਕ ਵਾਰ ਤੂਫਾਨ ਦੀ ਗਤੀ 'ਚ ਕਮੀ ਆਈ ਹੈ ਜੋ ਕੇਵਲ 23 ਕਿਲੋਮੀਟਰ ਰਹਿ ਗਈ ਹੈ ਪਰ ਉਹ ਲਗਾਤਾਰ ਸਮੁੰਦਰੀ ਕੰਢੇ ਵਲ ਵਧ ਰਿਹਾ ਹੈ। ਉਨਾਂ ਦਸਿਆ ਕਿ ਗੋਪਾਲਪੁਰ ਤੱਟ ਨਾਲ ਟਕਰਾਇਆ ਤੂਫਾਨ ਡੇਅ ਦਾ ਮੁਢਲਾ ਹਿੱਸਾ ਹੀ ਸੀ ਤੇ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ।