• Home
  • ਪੰਜਾਬ ਸਰਕਾਰ ਨੇ ਜਾਰੀ ਕੀਤਾ ਅਲਰਟ:- ਫੌਜ ਨੂੰ ਤਿਆਰ ਰਹਿਣ ਦੇ ਦਿੱਤੇ ਆਦੇਸ਼

ਪੰਜਾਬ ਸਰਕਾਰ ਨੇ ਜਾਰੀ ਕੀਤਾ ਅਲਰਟ:- ਫੌਜ ਨੂੰ ਤਿਆਰ ਰਹਿਣ ਦੇ ਦਿੱਤੇ ਆਦੇਸ਼

ਚੰਡੀਗੜ੍ਹ ,(ਖਬਰ ਵਾਲੇ ਬਿਊਰੋ) ਪੰਜਾਬ ਸਰਕਾਰ ਨੇ ਸੋਮਵਾਰ ਨੂੰ ਰੈੱਡ ਅਲਰਟ ਜਾਰੀ ਕਰਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਹੜ ਰੋਕੂ ਦਫਤਰ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਪੰਜਾਬ ਸਰਕਾਰ ਨੇ ਇੱਥੇ ਹੀ ਫ਼ੌਜ ਨੂੰ ਤਿਆਰ ਬਰ ਤਿਆਰ ਰਹਿਣ ਲਈ ਆਦੇਸ਼ ਦਿੱਤੇ ਹਨ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਨਹੀਂ ਰੁਕ ਰਹੇ ਮੀਂਹ ਕਾਰਨ ਕਿਸੇ ਵੀ ਸਥਿਤੀ ਨਾਲ ਜੂਝਣਾ ਪੈ ਸਕਦਾ ਹੈ ।ਇੱਥੇ ਹੀ ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਦਵਾਈਆਂ ਸਣੇ ਤਿਆਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਜ਼ਰੂਰਤ ਪੈਣ ਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਕਿਸੀ ਵੀ ਸਮੇਂ ਜ਼ਰੂਰਤ ਪੈ ਸਕਦੀ ਹੈ।

ਦੂਜੇ ਪਾਸੇ ਪਾਕਿਸਤਾਨ ਵਿਚਲੇ ਲਹਿੰਦੇ ਪੰਜਾਬ ਨੇ ਵੀ ਚੜ੍ਹਦੇ ਪੰਜਾਬ ਚ ਹੜ੍ਹਾਂ ਵਾਲੀ ਸਥਿਤੀ ਨੂੰ ਦੇਖਦਿਆਂ ਹਾਈ ਅਲਰਟ ਕਰ ਦਿੱਤਾ ਗਿਆ ਹੈ ',ਕਿਉਂਕਿ ਭਾਰਤ ਦੇ ਪੰਜਾਬ ਵਾਲੇ ਪਾਸਿਓਂ ਰਾਵੀ ਦਰਿਆ ਚ ਪਾਣੀ ਦਾ ਸਤਰ ਲਗਾਤਾਰ ਵੱਧ ਰਿਹਾ ਹੈ ।