• Home
  • ਵੋਟਿੰਗ ਦਾ ਸਮਾਂ ਖ਼ਤਮ, 50 ਫ਼ੀ ਸਦੀ ਵੋਟਿੰਗ ਦਾ ਅਨੁਮਾਨ

ਵੋਟਿੰਗ ਦਾ ਸਮਾਂ ਖ਼ਤਮ, 50 ਫ਼ੀ ਸਦੀ ਵੋਟਿੰਗ ਦਾ ਅਨੁਮਾਨ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅੱਜ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤਕ ਪੂਰੇ ਪੰਜਾਬ ਵਿਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਕਰੀਬ 50 ਫੀ ਸਦੀ ਵੋਟਿੰਗ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਪਰ ਪੱਕੇ ਅੰਕੜੇ ਉਦੋਂ ਹੀ ਦਿੱਤੇ ਜਾ ਸਕਣਗੇ ਜਦੋਂ ਪੂਰੀ ਵੋਟਿੰਗ ਦਾ ਭੁਗਤਾਨ ਹੋ ਜਾਵੇਗਾ ਕਿਉਂ ਕਿ ਭਾਵੇਂ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ ਪਰ ਜਿੰਨੇ ਵੀ ਲੋਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਜਾ ਚੁਕੇ ਹਨ ਉਹ ਵੋਟ ਦਾ ਭੁਗਤਾਨ ਕਰ ਸਕਣਗੇ।