• Home
  • ਕਿਸਾਨਾਂ ਨੂੰ ਵੱਡੀ ਰਾਹਤ :- ਹੁਣ 31 ਜੁਲਾਈ ਤੱਕ ਖੇਤੀ ਸੰਦਾਂ ਉਪਰ ਮਿਲੇਗੀ ਸਬਸਿਡੀ

ਕਿਸਾਨਾਂ ਨੂੰ ਵੱਡੀ ਰਾਹਤ :- ਹੁਣ 31 ਜੁਲਾਈ ਤੱਕ ਖੇਤੀ ਸੰਦਾਂ ਉਪਰ ਮਿਲੇਗੀ ਸਬਸਿਡੀ

ਨਵਾਂਸ਼ਹਿਰ, 6 ਜੁਲਾਈ-
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਮ ਤਾਰੀਖ ਵਿੱਚ ਵਾਧਾ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤਾਂ ਜੋ ਜ਼ਿਲ੍ਹੇ ਦੇ ਵੱਧ ਤੋ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀ ਤਕਨੀਕ ਨਾਲ ਜੁੜ ਸਕਣ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਕਿਸਾਨ 31 ਜੁਲਾਈ 2019 ਤੱਕ ਖੇਤੀ ਸੰਦਾਂ ਉਪਰ ਮਿਲ ਰਹੀ ਸਬਸਿਡੀ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੈਪੀ ਸੀਡਰ, ਮਲਚਰ, ਪਲਾਓ ਹਾਈਡ੍ਰੋਲਿਕ, ਜੀਰੋ ਡਰਿੱਲ, ਰੋਟਾ ਵੇਟਰ, ਪੈਡੀ ਸਟਰਾਅ ਅਤੇ ਚੋਪਰ ’ਤੇ 50 ਫੀਸਦੀ ਸਬਸਿਡੀ ਮਹੁੱਈਆ ਕਰਵਾਈ ਜਾ ਰਹੀ ਹੈ। ਇਹ ਸੰਦ ਜੇਕਰ ਕੋਈ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵੱਲੋ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸਬਸਿਡੀ ਦੇ ਫਾਰਮ ਭਰਨ ਲਈ ਜਮ੍ਹਾਂਬੰਦੀ, ਟਰੈਕਟਰ ਦੀ ਕਾਪੀ, ਅਧਾਰ ਕਾਰਡ ਤੋ ਇਲਾਵਾ ਤਿੰਨ ਫੋਟੋ ਲੈ ਕੇ ਆਉਣ ਤਾਂ ਜੋ ਉਨਾ ਨੂੰ ਸਬਸਿੱਡੀ ਫਾਰਮ ਭਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨ/ਕਿਸਾਨ ਗਰੁੱਪ/ਸਹਿਕਾਰੀ ਸਭਾਵਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋ ਭਾਰਤ ਸਰਕਾਰ ਵੱਲੋ ਤਿਆਰ ਕੀਤੇ ਪੋਰਟਲ ..  ’ਤੇ ਰਜਿਸਟਰ ਕਰਨ ’ਚ ਮੱਦਦ ਲੈ ਸਕਦੇ ਹਨ। ਇਸ ਤੋ ਇਲਾਵਾ ਕਿਸਾਨਾਂ ਵੱਲੋ 8 ਵਿਅਕਤੀਆਂ ਦਾ ਗਰੁੱਪ ਬਣਾ ਕੇ ਜਿੰਨ੍ਹਾ ਵਿੱਚ ਦੋ ਮਹਿਲਾਵਾਂ (ਜਰਨਲ),  ਦੋ ਮਹਿਲਾਵਾਂ ਐਸੀ.ਸੀ., 4 ਜਰਨਲ ਵਿਅਕਤੀ  10 ਲੱਖ ਰੁਪਏ ਦੇ ਖੇਤੀ ਸੰਦ ਲੈ ਸਕਦੇ ਹਨ,  ਜਿਨ੍ਹਾਂ ਉਪੱਰ ਕਿਸਾਨਾਂ ਨੂੰ 8 ਲੱਖ ਰੁਪਏ ਸਬਸਿੱਡੀ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨ ਭਰਾਵਾਂ ਨੂੰ ਇਸ ਸਕੀਮ ਤਹਿਤ ਮਿਲ ਰਹੀ ਸਬਸਿਡੀ ਦਾ ਵੱਧ ਤੋ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ।