• Home
  • ਭੋਜਪੁਰੀ ਅਭਿਨੇਤਰੀ ਉਲਝੀ ਏਬੀਸੀ ਦੇ ਚੱਕਰ ‘ਚ

ਭੋਜਪੁਰੀ ਅਭਿਨੇਤਰੀ ਉਲਝੀ ਏਬੀਸੀ ਦੇ ਚੱਕਰ ‘ਚ

ਮੁੰਬਈ, (ਖ਼ਬਰ ਵਾਲੇ ਬਿਊਰੋ): ਭੋਜਪੁਰੀ ਸਿਨੇਮਾ ਦੀ ਸੁਪਰਹਿੱਟ ਅਭਿਨੇਤਰੀ ਅਕਸਰਾ ਸਿੰਘ ਦੀ ਨਵੀਂ ਫ਼ਿਲਮ ਆ ਰਹੀ ਹੈ। ਉਹ ਖੇਸਾਰੀ ਲਾਲ ਯਾਦਵ ਨਾਲ ਬਲਮਜੀ ਲਵ ਯੂ ਵਿਚ ਕੰਮ ਕਰ ਰਹੀ ਹੈ। ਇਸ ਫ਼ਿਲਮ 'ਚ ਭਾਵੇਂ ਚਾਰ ਹੀਰੋਇਨਾਂ ਹਨ ਪਰ ਅਕਸਰਾ ਦਾ ਅੰਦਾਜ਼ੇ ਬਿਆਨ ਵਖਰੀ ਢੰਗ ਦਾ ਹੀ ਹੈ। ਭਾਵੇਂ ਫ਼ਿਲਮ ਦੀ ਰੀਲੀਜ਼ਇੰਗ 'ਚ ਵਕਤ ਹੈ ਪਰ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਅਕਸਰਾ ਏਬੀਸੀ ਦੀ ਪ੍ਰੈਕਟਿਸ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਅੰਗਰੇਜ਼ੀ ਕਮਜ਼ੋਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬੀ ਫ਼ਿਲਮਾਂ ਵਲ ਆਉਣ ਦੀ ਇਛੁਕ ਵੀ ਹੈ।