• Home
  • ਸੁਪਰੀਮ ਕੋਰਟ ਨੇ ਬਦਲੀ ਸਬਰੀਮਾਲਾ ਮੰਦਰ ਦੀ 800 ਸਾਲ ਪੁਰਾਣੀ ਰੀਤ-ਔਰਤਾਂ ਹੁਣ ਮੰਦਿਰ ‘ਚ ਜਾ ਸਕਣਗੀਆਂ

ਸੁਪਰੀਮ ਕੋਰਟ ਨੇ ਬਦਲੀ ਸਬਰੀਮਾਲਾ ਮੰਦਰ ਦੀ 800 ਸਾਲ ਪੁਰਾਣੀ ਰੀਤ-ਔਰਤਾਂ ਹੁਣ ਮੰਦਿਰ ‘ਚ ਜਾ ਸਕਣਗੀਆਂ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ):  ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕੇਰਲ ਦੇ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ 'ਤੇ ਲੱਗੀ ਰੋਕ ਨੂੰ ਖ਼ਤਮ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ 4-1 ਦੇ ਹਿਸਾਬ ਨਾਲ ਔਰਤਾਂ ਦੇ ਪੱਖ 'ਚ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ। ਕਰੀਬ 800 ਸਾਲ ਪੁਰਾਣੇ ਇਸ ਮੰਦਰ 'ਚ ਇਹ ਮਾਨਤਾ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਕਿ ਔਰਤਾਂ ਨੂੰ ਮੰਦਰ 'ਚ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਚੰਦਰਚੂਹੜ, ਜਸਟਿਸ ਨਰੀਮਨ, ਜਸਟਿਸ ਖਾਨਵਿਲਕਰ ਨੇ ਔਰਤਾਂ ਦੇ ਪੱਖ 'ਚ ਫ਼ੈਸਲਾ ਸੁਣਾਇਆ, ਜਦੋਂਕਿ ਜਸਟਿਸ ਇੰਦੂ ਮਲਹੋਤਰਾ ਨੇ ਸਬਰੀਮਾਲਾ ਮੰਦਰ ਦੇ ਪੱਖ 'ਚ ਫ਼ੈਸਲਾ ਸੁਣਾਇਆ।

ਅਦਾਲਤ ਨੇ ਕਿਹਾ ਕਿ ਆਸਥਾ ਦੇ ਨਾਂ 'ਤੇ ਲਿੰਗ ਭੇਦ ਨਹੀਂ ਕੀਤਾ ਜਾ ਸਕਦਾ ਹੈ। ਕਾਨੂੰਨ ਅਤੇ ਸਮਾਜ ਦਾ ਕੰਮ ਸਾਰਿਆਂ ਨੂੰ ਬਰਾਬਰੀ ਨਾਲ ਦੇਖਣ ਦਾ ਹੈ। ਔਰਤਾਂ ਲਈ ਦੋਹਰਾ ਮਾਪਦੰਡ ਉਨਾਂ ਦੇ ਸਨਮਾਨ ਨੂੰ ਘੱਟ ਕਰਦਾ ਹੈ।। ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਮਰਦ ਮੰਦਰ 'ਚ ਜਾ ਸਕਦੇ ਹਨ ਤਾਂ ਔਰਤਾਂ ਵੀ ਪੂਜਾ ਕਰ ਸਕਦੀਆਂ ਹਨ।। ਔਰਤਾਂ ਮਰਦਾਂ ਨਾਲੋਂ ਕਿਸੇ ਵੀ ਮਾਮਲੇ 'ਚ ਘੱਟ ਨਹੀਂ ਹੈ। ਇਸ ਤਰਾਂ ਸੁਪਰੀਮ ਕੋਰਟ ਨੇ ਮੰਦਿਰ ਦੀ 800 ਸਾਲ ਪੁਰਾਣੀ ਮਾਨਤਾ ਨੂੰ ਬਦਲ ਕੇ ਔਰਤਾਂ ਦੇ ਹੱਕ 'ਚ ਮਾਰਿਆ ਨਾਅਰਾ ਸ਼ਲਾਘਾਯੋਗ ਹੈ।