• Home
  • ਚੋਣ ਕਮਿਸ਼ਨ ਨੇ ਕੈਪਟਨ ਤੇ ਮੰਤਰੀਆਂ ਨੂੰ ਜਿਲ੍ਹਿਆਂ ਵਾਲਾ ਬਾਗ ਦੇ ਸਮਾਗਮ ਚ ਸ਼ਮੂਲੀਅਤ ਦੀ ਦਿੱਤੀ ਆਗਿਆ , ਕੀ ਲਗਾਈ ਪਾਬੰਦੀ ? ਪੜ੍ਹੋ

ਚੋਣ ਕਮਿਸ਼ਨ ਨੇ ਕੈਪਟਨ ਤੇ ਮੰਤਰੀਆਂ ਨੂੰ ਜਿਲ੍ਹਿਆਂ ਵਾਲਾ ਬਾਗ ਦੇ ਸਮਾਗਮ ਚ ਸ਼ਮੂਲੀਅਤ ਦੀ ਦਿੱਤੀ ਆਗਿਆ , ਕੀ ਲਗਾਈ ਪਾਬੰਦੀ ? ਪੜ੍ਹੋ

ਚੰਡੀਗੜ•, 25 ਮਾਰਚ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਜਲਿ•ਆਂਵਾਲਾ ਬਾਗ ਸਾਕਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਨੂੰ ਪ੍ਰਵਾਨਗੀ ਦੇਣ ਲਈ ਇੱਕ ਪੱਤਰ ਜਾਰੀ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ. ਕਰੁਣਾਂ ਰਾਜੂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਕੇਂਦਰੀ ਮੰਤਰੀ, ਪੰਜਾਬ ਰਾਜ ਦੇ ਮੁੱਖ ਮੰਤਰੀ ਅਤੇ ਮੰਤਰੀ ਜਲਿ•ਆਂਵਾਲਾ ਸਾਕਾ ਯਾਦਗਾਰੀ ਸਮਾਗਮ ਵਿੱਚ ਸ਼ਮੂਲੀਅਤ ਕਰ ਸਕਦੇ ਹਨ, ਪੰ੍ਰਤੂ ਉਹ ਆਪਣੇ ਭਾਸ਼ਣਾਂ ਨੂੰ ਸਿਰਫ਼ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀ ਪ੍ਰਾਪਤੀਆਂ ਦਾ ਹੀ ਜ਼ਿਕਰ ਕਰ ਸਕਦੇ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਇਸ ਮੰਚ ਦੀ ਵਰਤੋਂ ਰਾਜਨੀਤਿਕ ਲਾਹਾ ਲੈਣ ਲਈ ਨਹੀਂ ਕੀਤੀ ਜਾ ਸਕਦੀ।