• Home
  • ਹੈ ਕੋਈ ਇਹਦੇ ਵਰਗਾ-ਮਹਿਲਾ ਸੀ.ਈ.ਓ ਦੀ ਸਾਲਾਨਾ ਆਮਦਨ 2400 ਕਰੋੜ ਰੁਪਏ

ਹੈ ਕੋਈ ਇਹਦੇ ਵਰਗਾ-ਮਹਿਲਾ ਸੀ.ਈ.ਓ ਦੀ ਸਾਲਾਨਾ ਆਮਦਨ 2400 ਕਰੋੜ ਰੁਪਏ

ਲੰਡਨ : ਇੱਕ ਪ੍ਰਾਈਵੇਟ ਕੰਪਨੀ ਦੀ ਸੀਈਓ ਇੰਨੇ ਪੈਸੇ ਕਮਾ ਰਹੀ ਹੋਵੇਗੀ, ਇਹ ਸੋਚਿਆ ਵੀ ਨਹੀਂ ਜਾ ਸਕਦਾ। ਹੈਰਾਨ ਹੋਦ ਦੀ ਲੋੜ ਨਹੀਂ, ਇੰਗਲੈਂਡ ਦੀ ਆਨ ਲਾਈਨ ਗੈਂਬਲਿੰਗ ਕੰਪਨੀ ਬੈਟ 365 ਦੀ ਸੀਈਓ ਡੈਨਿਸ ਕੋਟਸ ਸਾਲਾਨਾ 2400 ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ ਤੇ ਉਸ ਦੀ ਇਹ ਕਮਾਈ ਇਥੋਂ ਦੀ ਮਹਾਰਾਣੀ ਅਲਿਜਾਬੈਥ ਨਾਲੋਂ 1700 ਗੁਣਾ ਵੱਧ ਹੈ।
ਉਸ ਨੇ ਇਸ ਸਾਲ 34.1 ਕਰੋੜ ਡਾਲਰ ਕਮਾਏ ਹਨ। ਇਹੀ ਨਹੀਂ ਉਸ ਨੇ ਪਿਛਲੇ ਦੋ ਸਾਲਾਂ 'ਚ ਕੰਪਨੀ ਤੋਂ 4402 ਕਰੋੜ ਰੁਪਏ ਤਨਖਾਹ ਵਜੋਂ ਵੀ ਲੈ ਚੁੱਕੀ ਹੈ। ਉਹ ਦੁਨੀਆਂ ਦੀ ਪਹਿਲੀ ਮਹਿਲਾ ਹੈ ਜਿਸ ਨੂੰ ਇੰਨੀ ਮੋਟੀ ਤਨਖਾਹ ਮਿਲ ਰਹੀ ਹੈ।