• Home
  • ਜਦੋਂ ਖ਼ੁਸ਼ੀਆਂ ਬਦਲੀਆਂ ਮਾਤਮ ‘ਚ-ਜਾਗੋ ਕਢਦਿਆਂ ਚੱਲੀ ਗੋਲੀ ਤੇ ਨੌਜਵਾਨ ਦੀ ਮੌਤ

ਜਦੋਂ ਖ਼ੁਸ਼ੀਆਂ ਬਦਲੀਆਂ ਮਾਤਮ ‘ਚ-ਜਾਗੋ ਕਢਦਿਆਂ ਚੱਲੀ ਗੋਲੀ ਤੇ ਨੌਜਵਾਨ ਦੀ ਮੌਤ

ਹੁਸ਼ਿਆਰਪੁਰ : ਦਸੂਹਾ ਦੇ ਪਿੰਡ ਹਰਥੋਵਾਲ ਵਿਖੇ ਉਸ ਵੇਲੇ ਖ਼ੁਸ਼ੀਆਂ ਗ਼ਮੀਆਂ 'ਚ ਤਬਦੀਲ ਹੋ ਗਈਆਂ ਜਦੋਂ ਲੜਕੀ ਦੇ ਵਿਆਹ ਮੌਕੇ ਕੱਢੀ ਜਾ ਰਹੀ ਜਾਗੋ ਦੌਰਾਨ ਕਿਸੇ ਪਾਸੇ ਤੋਂ ਗੋਲੀ ਚੱਲ ਗਈ ਤੇ ਇੱਕ ਫੋਟੋਗ੍ਰਾਫਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਜਾਂਚ 'ਚ ਜੁਟ ਗਈ ਹੈ। ਪੁਲਿਸ ਅਨੁਸਾਰ ਅਜੇ ਤਕ ਕਿਸੇ ਨੇ ਬਿਆਨ ਦਰਜ ਨਹੀਂ ਕਰਵਾਏ ਤੇ ਨਾ ਹੀ ਅਜੇ ਤਕ ਇਹ ਪਤਾ ਲੱਗਾ ਹੈ ਕਿ ਗੋਲੀ ਕਿਸ ਨੇ ਚਲਾਈ।