• Home
  • ਗੱਤਕੇ ਨੂੰ ਦਿਵਾਈ ਜਾਵੇਗੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ : ਬਲਜੀਤ ਸਿੰਘ ਸੈਣੀ

ਗੱਤਕੇ ਨੂੰ ਦਿਵਾਈ ਜਾਵੇਗੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ : ਬਲਜੀਤ ਸਿੰਘ ਸੈਣੀ

ਸ੍ਰੀ ਆਨੰਦਪੁਰ ਸਾਹਿਬ  14 ਅਪ੍ਰੈਲ :  --ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜ਼ਿਲ•ਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ 6ਵਾਂ ਵਿਰਸਾ ਸੰਭਾਲ ਅਤੇ ਵਿਸਾਖੀ ਗੱਤਕਾ ਕੱਪ ਕਰਵਾਇਆਗਿਆ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਇਸਮਾ ਦੇ ਚੇਅਰਮੈਨ ਹਰਜੀਤਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਰਾਸਤੀ ਟੂਰਨਾਮੈਂਟ ਵਿੱਚ ਪ੍ਰਮੁੱਖ ਗੱਤਕਾ ਟੀਮਾਂ ਨੇ ਸ਼ਮਸ਼ੀਰਾਂ, ਢਾਲਾਂ, ਤੇਗੇ ਤੇ ਖੜਕਦੇ ਖੰਡਿਆਂ ਦੀਆਂ ਆਵਾਜ਼ਾਂ ਦਰਮਿਆਨਆਪਣੇ ਜੰਗਜੂ ਕਰਤਬ ਦਿਖਾਕੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ। ਵਿਰਾਸਤੀ ਸਿੱਖ ਜੰਗਜੂ ਕਲਾ ਦੇ ਵੱਖ-ਵੱਖ ਸ਼ਸ਼ਤਰਾਂ ਦੀ ਬਾਖੂਬੀ ਪ੍ਰਦਰਸ਼ਨ ਦੌਰਾਨ ਗੱਤਕੇਬਾਜਾਂ ਵੱਲੋਂਇਸ ਮੌਕੇ ਪੇਸ਼ ਕੀਤੇ ਯੁੱਧ ਦੇ ਸੀਨ ਨੂੰ ਦੇਖਕੇ ਦਰਸ਼ਕ ਦੰਗ ਰਹਿ ਗਏ।

        ਇਸ ਮੌਕੇ ਬੋਲਦਿਆਂ ਸਕੱਤਰ ਬਲਜੀਤ ਸਿੰਘ ਸੈਣੀ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰਕੌਮਾਂਤਰੀ ਪੱਧਰ 'ਤੇ ਪ੍ਰਫੁੱਲਤ ਕਰ ਰਹੀ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਗੱਤਕੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਉਨ•ਾ ਉਪਰੋਕਤ ਗੱਤਕਾਖੇਡ ਸੰਸਥਾਵਾਂ ਵੱਲੋਂ ਗੱਤਕੇ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ 'ਤੇ ਵਿਕਸਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਇਸ ਵਿਰਾਸਤੀ ਖੇਡ ਨੂੰ ਘਰ-ਘਰ ਦੀਖੇਡ ਬਣਾਉਣ ਲਈ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਸਮੇਤ ਸਿੰਘ ਸਭਾਵਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਖੇਡ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲ਼ਾ, ਇਸਮਾ ਦੇ ਜਾਇੰਟ ਸਕੱਤਰ ਗੁਰਮੀਤ ਸਿੰਘ ਰਾਜਪੁਰਾ, ਇਮਸਾ ਦੇ ਜਿਲਾ ਕੋਆਰਡੀਨੇਟਰਹੁਸ਼ਿਆਰਪੁਰ  ਸਚਨਾਮ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਕਾਕੂ ਅਤੇ ਗੁਰਦੀਪ ਸਿੰਘ ਭਿਓਰਾ, ਵੀ ਹਾਜਰ ਸਨ।