• Home
  • ਅਯੋਧਿਆ ਮਾਮਲਾ : ਨਵਾਂ ਬੈਂਚ ਕਰੇਗਾ 29 ਜਨਵਰੀ ਨੂੰ ਸੁਣਵਾਈ

ਅਯੋਧਿਆ ਮਾਮਲਾ : ਨਵਾਂ ਬੈਂਚ ਕਰੇਗਾ 29 ਜਨਵਰੀ ਨੂੰ ਸੁਣਵਾਈ

ਨਵੀਂ ਦਿੱਲੀ : ਅਯੋਧਿਆ ਮਾਮਲੇ 'ਤੇ ਸੁਣਵਾਈ ਅੱਜ ਸੁਣਵਾਈ ਹੋਣੀ ਸੀ ਤੇ ਇਸ ਮਾਮਲੇ ਦੀ ਸੁਣਵਾਈ ਲਈ 5 ਮੈਂਬਰੀ ਸੰਵਿਧਾਨਕ ਬੈਂਚ ਦਾ ਗਠਨ ਕੀਤਾ ਗਿਆ ਸੀ। ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਸੁੰਨੀ ਬੋਰਡ ਵਲੋਂ ਰਾਜੀਵ ਧਵਨ ਨੇ ਜਸਟਿਸ ਯੂਯੂ ਲਲਿਤ ਦੀ ਨਿਯੁਕਤੀ 'ਤੇ ਇਤਰਾਜ਼ ਉਠਾਇਆ। ਇਸ ਤੋਂ ਬਾਅਦ ਜਸਟਿਸ ਯੂਯੂ ਲਲਿਤ ਨੇ ਆਪਣੇ ਆਪ ਨੂੰ ਬੈਂਚ ਤੋਂ ਵੱਖ ਕਰ ਲਿਆ।  ਇਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 29 ਜਨਵਰੀ ਤਕ ਟਾਲ ਦਿੱਤੀ ਤੇ ਇਹ ਸੁਣਵਾਈ ਹੁਣ ਨਵਾਂ ਬੈਂਚ ਕਰੇਗਾ।