• Home
  • ਪੰਜਾਬ ‘ਚ ਦਫ਼ਾ 144 ਲਾਗੂ-ਸੂਬਾ ਸੁਰੱਖਿਆ ਕਬਚ ਹੇਠ-19 ਤੇ 22 ਨੂੰ ਰਹਿਣਗੇ ਠੇਕੇ ਬੰਦ

ਪੰਜਾਬ ‘ਚ ਦਫ਼ਾ 144 ਲਾਗੂ-ਸੂਬਾ ਸੁਰੱਖਿਆ ਕਬਚ ਹੇਠ-19 ਤੇ 22 ਨੂੰ ਰਹਿਣਗੇ ਠੇਕੇ ਬੰਦ

ਚੰਡੀਗੜ, (ਖ਼ਬਰ ਵਾਲੇ ਬਿਊਰੋ): 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਤੇ ਸੂਬੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਪੰਜ ਜਾਂ ਪੰਜ ਤੋਂ ਜ਼ਿਆਦਾ ਵਿਅਕਤੀ ਇਕੱਠੇ ਹੋ ਕੇ ਕੋਈ ਜਲੂਸ ਜਾਂ ਰੋਸ ਮੁਜ਼ਾਹਰਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ 'ਤੇ ਮਨਾਹੀ, ਮੂੰਹ ਬੰਨ ਕੇ ਚੱਲਣ 'ਤੇ ਮਨਾਹੀ, ਫ਼ੌਜ ਦੇ ਰੰਗ ਵਾਲੀਆਂ ਗੱਡੀਆਂ ਵਰਤਣ 'ਤੇ ਮਨਾਹੀ ਤੇ ਕਿਸੇ ਤਰਾਂ ਦੀ ਰੈਲੀ ਆਦਿ 'ਤੇ ਮਨਾਹੀ ਰਹੇਗੀ। ਪੰਜਾਬ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਸੂਬੇ ਵਿਚ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫ਼ੋਰਸ ਦੇ ਜਵਾਨਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਤਾਂਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਦੀ ਬੰਦੀ ਸਬੰਧੀ ਵੀ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ। 19 ਸਤੰਬਰ ਨੂੰ ਚੋਣਾਂ ਦੇ ਮੱਦੇਨਜ਼ਰ ਤੇ 22 ਨੂੰ ਵੋਟਾਂ ਦੀ ਗਿਣਤੀ ਕਾਰਨ ਠੇਕੇ ਬੰਦ ਰਹਿਣਗੇ। ਚੋਣ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਅਗਰ ਕੋਈ ਵਿਅਕਤੀ ਜਾਂ ਪਾਰਟੀ ਉਕਤ ਨਿਯਮਾਂ ਦੀ ਉਲੰਘਣਾ ਕਰੇਗੀ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਸ਼ਾਂਤੀਪੂਰਵਕ ਭੁਗਤਾਈਆਂ ਜਾਣ।