• Home
  • ਨੇਪਾਲ ‘ਚ ਹੈਲੀਕਾਪਟਰ ਹਾਦਸਾਗ੍ਰਸਤ

ਨੇਪਾਲ ‘ਚ ਹੈਲੀਕਾਪਟਰ ਹਾਦਸਾਗ੍ਰਸਤ

ਕਾਠਮੰਡੂ, (ਖ਼ਬਰ ਵਾਲੇ ਬਿਊਰੋ): ਨੇਪਾਲ ਦੇ ਜੰਗਲਾਂ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਕਾਠਮੰਡੂ ਤੋਂ 80 ਕਿਲੋਮੀਟਰ ਦੂਰ ਪਹਾੜੀ ਇਲਾਕੇ ਵਿਚ ਵਾਪਰਿਆ। ਤ੍ਰਿਭਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਹੈਲੀਕਾਪਟਰ 'ਚ 7 ਯਾਤਰੀ ਸਵਾਰ ਸਨ ਤੇ ਹਾਦਸੇ ਦਾ ਪਤਾ ਲਗਦਿਆਂ ਹੀ ਬਚਾਉ ਦਲ ਘਟਨਾ ਸਥਾਨ ਲਈ ਰਵਾਨਾ ਕਰ ਦਿਤਾ ਗਿਆ ਹੈ।