• Home
  • ਐਮ.ਬੀ.ਡੀ ਗਰੁੱਪ ਨੇ ਮਨਾਇਆ ਸਰਜੀਕਲ ਸਟਰਾਇਕ ਦਿਵਸ, ਭਾਰਤੀ ਫੌਜ ਨੂੰ ਕੀਤਾ ਨਮਨ

ਐਮ.ਬੀ.ਡੀ ਗਰੁੱਪ ਨੇ ਮਨਾਇਆ ਸਰਜੀਕਲ ਸਟਰਾਇਕ ਦਿਵਸ, ਭਾਰਤੀ ਫੌਜ ਨੂੰ ਕੀਤਾ ਨਮਨ

ਜਲੰਧਰ, (ਖ਼ਬਰ ਵਾਲੇ ਬਿਊਰੋ): ਅੱਜ ਦੇਸ਼ ਸਰਜੀਕਲ ਸਟਰਾਇਕ ਮਨਾ ਰਿਹਾ ਹੈ। ਜਲੰਧਰ ਵਿਖੇ ਵੀ ਐਮਬੀਡੀ ਗਰੁੱਪ ਨੇ ਨਿਊਪੋਲਿਸ਼ ਨਾਲ ਮਿਲ ਕੇ ਭਾਰਤੀ ਫ਼ੌਜ ਦੇ ਬਹਾਦਰਾਂ ਨੂੰ ਸਲਾਮ ਕੀਤਾ। ਸਿੱਖ ਇਨਫੈਨਟਰੀ ਫਤਿਹਪੁਰ ਪਲਟਨ ਨੇ ਸ਼ੁਕਰਵਾਰ ਨੂੰ ਇਸ ਸਬੰਧੀ ਪਹਿਲਾ ਸਮਾਗਮ ਆਯੋਜਤ ਕੀਤਾ।
ਸਮਾਗਮ ਦੌਰਾਨ ਵੀਡੀਉ ਰਾਹੀਂ ਲੋਕਾਂ ਨੂੰ ਦਸਿਆ ਗਿਆ ਕਿ ਕਿਵੇਂ ਭਾਰਤੀ ਫੌਜ ਸਰਹੱਦਾਂ ਦੀ ਰਾਖੀ ਕਰਦੀ ਹੈ ਤੇ ਸਰਜੀਕਲ ਸਟਰਾਇਕ 'ਚ ਕਿਹੜੇ-ਕਿਹੜੇ ਹਥਿਆਰ ਵਰਤੇ ਗਏ। ਇਸ ਸਮਾਗਮ 'ਚ ਚਲਾਈ ਗਈ ਵੀਡੀਉ ਨੇ ਲੋਕਾਂ ਨੂੰ ਬੰਨੀ ਰੱਖਿਆ।
ਇਸ ਮੌਕੇ ਐਮਬੀਡੀ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੋਨਿਕਾ ਮਲਹੋਤਰਾ ਨੇ ਬੋਲਦਿਆਂ ਕਿਹਾ ਕਿ ਜਿਸ ਸਮੇਂ ਪੂਰਾ ਦੇਸ਼ ਘੂਕ ਸੁੱਤਾ ਪਿਆ ਸੀ ਉਸ ਵੇਲੇ ਭਾਰਤੀ ਬਹਾਦਰ ਦੇਸ਼ ਦੀ ਸਰਹੱਦ ਪਾਰ ਕਰ ਕੇ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਨ ਲੱਗੇ ਹੋਏ ਸਨ। ਉਨਾਂ ਕਿਹਾ ਕਿ ਅਸੀਂ ਆਪਣੇ ਘਰਾਂ 'ਚ ਸ਼ਾਂਤੀ ਨਾਲ ਤਾਂ ਹੀ ਬੈਠਦੇ ਹਾਂ ਜੇਕਰ ਸਾਡੇ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ।
ਇਸ ਮੌਕੇ ਫ਼ੌਜੀ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ ਜਿਨਾਂ ਨਾਲ ਲੋਕ ਬੜੇ ਹੀ ਚਾਅ ਨਾਲ ਸੈਲਫੀ ਲੈ ਰਹੇ ਸਨ। ਇਸ ਮੌਕੇ ਕਈ ਨੌਜਵਾਨ ਫੌਜੀ ਵਰਦੀ ਵੀ ਪਹਿਨ ਕੇ ਆਏ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਪੈਂਪਲਿਟ ਵੀ ਵੰਡੇ ਗਏ।