• Home
  • ਏਸ਼ੀਆ ਕੱਪ : ਸ਼੍ਰੀਲੰਕਾ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਨੇ ਕੀਤਾ ਉਲਟਫੇਰ, ਸ਼੍ਰੀਲੰਕਾ ਟੂਰਨਾਮੈਂਟ ’ਚੋਂ ਬਾਹਰ

ਏਸ਼ੀਆ ਕੱਪ : ਸ਼੍ਰੀਲੰਕਾ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਨੇ ਕੀਤਾ ਉਲਟਫੇਰ, ਸ਼੍ਰੀਲੰਕਾ ਟੂਰਨਾਮੈਂਟ ’ਚੋਂ ਬਾਹਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਏਸ਼ੀਆ ਕ੍ਰਿਕਟ ਕੱਪ ’ਚ ਬੀਤੀ ਰਾਤ ਇਕ ਵੱਡਾ ਉਲਟਫੇਰ ਹੋ ਗਿਆ ਜਦੋਂ ਟੂਰਨਾਮੈਂਟ ਦੀ ਦਾਅਵੇਦਾਰ ਮੰਨੀ ਜਾਂਦੀ ਸ੍ਰੀਲੰਕਾ ਦੀ ਟੀਮ ਨੂੰ ਅਫ਼ਗ਼ਾਨਿਸਤਾਨ ਨੇ ਹਰਾ ਕੇ ਟੂਰਨਾਮੈਂਟ ’ਚੋਂ ਬਾਹਰ ਕਰ ਦਿੱਤਾ। ਗਰੁੱਪ ਬੀ ਦੇ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਨੇ ਸ੍ਰੀਲੰਕਾ ਨੂੰ 250 ਦੌੜਾਂ ਦਾ ਟੀਚਾ ਦਿੱਤਾ ਪਰ ਸ੍ਰੀਲੰਕਾ ਦੀ ਟੀਮ 158 ਦੌੜਾਂ ’ਤੇ ਹੀ ਢੇਰ ਹੋ ਗਈ। ਇਸ ਤੋਂ ਪਹਿਲਾਂ ਪਹਿਲੇ ਮੈਚ ’ਚ ਵੀ ਬੰਗਲਾ ਦੇਸ਼ ਸਾਹਮਣੇ ਸ੍ਰੀਲੰਕਾ ਦੀ ਬੱਲੇਬਾਜ਼ੀ ਢੇਰ ਹੋ ਗਈ ਸੀ।
ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀਲੰਕਾ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਇਸ ਵਾਰ ਐਜਲੋ ਮੈਥਿਊ ਨੂੰ ਕਪਤਾਨੀ ਦੀ ਕਪਤਾਨ ਦੀ ਕਮਾਨ ਸੌਂਪੀ ਗਈ ਸੀ ਤੇ ਮੈਥਿਊ ਨੇ ਲੀਡ ਗੇਂਦਬਾਜ਼ ਦੇ ਤੌਰ ’ਤੇ ਮਲੰਗਾ ਨੂੰ ਟੀਮ ’ਚ ਲਿਆ ਸੀ। ਗੇਂਦਬਾਜ਼ੀ ਤਾਂ ਭਾਵੇਂ ਸ੍ਰੀਲੰਕਾ ਦੀ ਠੀਕ ਹੀ ਰਹੀ ਪਰ ਸ੍ਰੀਲੰਕਾ ਦੀ ਬੱਲੇਬਾਜ਼ੀ ਢਹਿ ਢੇਰੀ ਹੋ ਗਈ।
ਸ੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਅਫ਼ਗ਼ਾਨਿਸਤਾਨ ਨੇ ਟੂਰਨਾਮੈਂਟ ’ਚ ਸ਼ਾਮਲ ਵੱਡੀਆਂ ਟੀਮਾਂ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਨੂੰ ਚਣੌਤੀ ਦੇ ਦਿੱਤੀ ਹੈ।